ਸਟੇਟ ਐਵਾਰਡੀ ਮਾਸਟਰ ਕੰਗ ਨੂੰ ਕੀਤਾ ਸਨਮਾਨਿਤ
ਸਟੇਟ ਅਵਾਰਡੀ ਰਵਿੰਦਰ ਸਿੰਘ ਕੰਗ ਦਾ ਹੋਇਆ ਵਿਸ਼ੇਸ਼ ਸਨਮਾਨ
Publish Date: Wed, 13 May 2026 08:17 PM (IST)
Updated Date: Wed, 13 May 2026 08:18 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਲੰਧਰ ਹਰਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨੀਸ਼ ਸ਼ਰਮਾ ਤੇ ਸਮਾਰਟ ਸਕੂਲ ਟੀਮ ਜਲੰਧਰ ਵੱਲੋਂ ਸਿੱਖਿਆ ਵਿਭਾਗ ਵਿੱਚ ਅੱਠ ਸਾਲ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਤਹਿਤ ਮਾਸਟਰ ਰਵਿੰਦਰ ਸਿੰਘ ਕੰਗ ਸੀਐੱਚਸੀ ਉੱਗੀ ਸਟੇਟ ਐਵਾਰਡੀ ਅਧਿਆਪਕ ਦਾ ਸੀ.ਟੀ. ਇੰਸਟੀਚਿਊਟ ਜਲੰਧਰ ’ਚ ਫਿਨਲੈਂਡ ਐਕਸੀਲੈਂਸ ਪ੍ਰੋਗਰਾਮ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ’ਚ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਸਮਾਰਟ ਸਕੂਲ ਟੀਮ ਦਾ ਪੂਰਾ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਅਮਨਦੀਪ ਏਸੀ ਸਮਾਰਟ ਸਕੂਲ, ਪ੍ਰਦੀਪ ਪ੍ਰਿਤਪਾਲ ਏਸੀ ਸਮਾਰਟ ਸਕੂਲ, ਸੁਖਵਿੰਦਰ ਸਿੰਘ ਏਸੀ ਸਮਾਰਟ ਸਕੂਲ, ਵਰਿੰਦਰ ਵੀਰ ਸਿੰਘ ਜ਼ਿਲ੍ਹਾ ਇਨਰੋਲਮੈਂਟ ਟੀਮ, ਪੰਕਸ ਸ਼ਰਮਾ ਜ਼ਿਲ੍ਹਾ ਟੀਮ, ਸੰਦੀਪ ਸਿੱਧੂ ਤੇ ਬਿਪਨ ਕੁਮਾਰ ਬੀਪੀਈਓ ਜਲੰਧਰ ਪੱਛਮੀ ਤੇ ਹੋਰ ਵੀ ਹਾਜ਼ਰ ਸਨ।