ਸੇਂਟ ਮਨੂੰਜ਼ ਸਕੂਲ ਨੇ ਵਾਤਾਵਰਨ ਸੰਭਾਲ ਸਬੰਧੀ ਰੈਲੀ ਕੱਢੀ
ਸੇਂਟ ਮਨੂੰਜ਼ ਸਕੂਲ ਨੇ 'ਵਾਤਾਵਰਨ ਸੰਭਾਲ ਸਬੰਧੀ ਰੈਲੀ ਕੱਢੀ , ਡੀਐਸਪੀ ਬੱਲ ਨੇ ਕੀਤਾ ਰਵਾਨਾ
Publish Date: Thu, 23 Apr 2026 08:06 PM (IST)
Updated Date: Thu, 23 Apr 2026 08:10 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਸੇਂਟ ਮਨੂੰਜ਼ ਕਾਨਵੈਂਟ ਸਕੂਲ ਵੱਲੋਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਧਰਤੀ ਬਚਾਓ ਵਿਸ਼ੇ ’ਤੇ ਮੁਕਾਬਲੇ ਕਰਵਾਏ ਗਏ ਤੇ ਬਾਜ਼ਾਰਾਂ ਮੁੱਹਲਿਆਂ ਵਿੱਚ ਸਮਾਜ ਨੂੰ ਧਰਤੀ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਜਾਗਰੂਕਤਾ ਰੈਲੀ ਦੀ ਸ਼ੁਰੂਆਤ ਡੀਐੱਸਪੀ ਦਫ਼ਤਰ ਤੋਂ ਸਰਵਣ ਸਿੰਘ ਬੱਲ ਪੀਪੀਐਸ ਤੇ ਐੱਸਐੱਚਓ ਦਿਲਬਾਗ਼ ਸਿੰਘ ਵਲੋਂ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਸੁਲੱਕਸ਼ਣ ਜਿੰਦਲ, ਪ੍ਰਿੰਸੀਪਲ ਰੀਤੂ ਪਾਠਕ ਤੇ ਪ੍ਰਸ਼ਾਸਕ ਪ੍ਰਦੀਪ ਕੁਮਾਰ ਵੀ ਹਾਜ਼ਰ ਸਨ। ਰੈਲੀ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ “ਧਰਤੀ ਬਚਾਓ, ਭਵਿੱਖ ਬਚਾਓ”, “ਬੂਟੇ ਲਗਾਓ, ਜੀਵਨ ਬਚਾਓ” ਤੇ “ਹਰਿਆਲੀ ਹੈ ਜੀਵਨ ਦੀ ਢਾਲ” ਵਰਗੇ ਨਾਅਰੇ ਲਗਾ ਕੇ ਇਲਾਕਾ ਨਿਵਾਸੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਸਕੂਲ ਵਿੱਚ ਨਰਸਰੀ ਤੋਂ ਯੂਕੇਜੀ ਤੱਕ ਦੇ ਬੱਚਿਆਂ ਨੇ ਪੌਦੇ ਲਗਾਏ। ਕੋਲਾਜ ਮੇਕਿੰਗ ਮੁਕਾਬਲਿਆਂ ’ਚ ਅੰਕੁਸ਼ ਠਾਕੁਰ ਤੇ ਰਿਤੂ ਭੱਲਾ ਦੀ ਜੱਜਮੈਂਟ ਅਨੁਸਾਰ ਪਹਿਲੀ ਕਲਾਸ ਚੋਂ ਗੁਰਨੂਰ ਖੋਸਾ ਨੇ ਪਹਿਲਾ, ਸੁਖਮਨਜੋਤ ਸਿੰਘ ਨੇ ਦੂਜਾ ਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੀ ਕਲਾਸ ਵਿੱਚ ਅਮਯ ਅਗਰਵਾਲ ਨੇ ਪਹਿਲਾ, ਸੁਖਮੇਹਰ ਕੌਰ ਨੇ ਦੂਜਾ ਅਤੇ ਮਨਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਜੀ ਤੋਂ ਪੰਜਵੀਂ ਜਮਾਤ ਦੇ ਅੰਗਰੇਜ਼ੀ ਪੇਪਰ ਰੀਡਿੰਗ ਮੁਕਾਬਲੇ ਵਿਚ ਸਨੀ ਪੁਰੀ ਤੇ ਕਰਮਜੀਤ ਕੌਰ ਵੱਲੋਂ ਐਲਾਨੇ ਨਤੀਜਿਆਂ ਚ ਤੀਜੀ ਕਲਾਸ ਚੋਂ ਗੁਰਨੂਰ ਕੌਰ ਪਹਿਲੇ, ਜੁਝਾਰ ਸਿੰਘ ਦੂਜੇ, ਚੌਥੀ ਕਲਾਸ ਚੋਂ ਸਾਨਵੀ ਅਗਰਵਾਲ ਪਹਿਲੇ, ਹਰਜਾਪ ਤੇ ਸੁਖਲੀਨ ਕੌਰ ਦੂਜੇ ਤੇ ਪੰਜਵੀਂ ਕਲਾਸ ਚੋਂ ਸਿਮਰਤ ਕੌਰ ਪਹਿਲੇ ਅਤੇ ਪੂਰਵੀ ਦੂਜੇ ਸਥਾਨ ਤੇ ਰਹੀ। ਡਿਜ਼ੀਟਲ ਪੋਸਟਰ ਮੁਕਾਬਲੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਹੋਇਆ। ਜਿਸ ਵਿਚ ਜੱਜ ਵਜੋਂ ਕੁਲਜੀਤ ਕੌਰ ਤੇ ਕਨਿਕਾ ਨੇ ਦੀ ਚਿਰਾਗ ਅਰੋੜਾ (ਅੱਠਵੀਂ) ਤੇ ਸੁਮਿਤ ਧਾਲੀਵਾਲ (ਛੇਵੀਂ) ਨੂੰ ਪਹਿਲੇ, ਸੂਰਯ ਅਰੋੜਾ (ਅੱਠਵੀਂ) ਨੂੰ ਦੂਜੇ ਤੇ ਗੁਰਨੂਰ ਸਿੰਘ (ਸੱਤਵੀਂ) ਨੂੰ ਤੀਜੇ ਸਥਾਨ ਤੇ ਐਲਾਨਿਆ। ਅੰਤ ਵਿੱਚ ਸਕੂਲ ਦੇ ਪ੍ਰਧਾਨ ਅਸ਼ੋਕ ਜੈਨ ਨੇ ਵਿਦਿਆਰਥੀਆਂ ਤੇ ਸਟਾਫ਼ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।