ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ
ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 30 Apr 2026 10:05 PM (IST)
Updated Date: Thu, 30 Apr 2026 10:07 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਆਈਸੀਐੱਸਈ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿਚ ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ। ਵਿਦਿਆਰਥੀਆਂ ਨੇ ਲਗਨ ਤੇ ਮਿਹਨਤ ਸਦਕਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਫਾਦਰ ਵਰਗੀਸ ਅਤੇ ਪ੍ਰਿੰਸੀਪਲ ਸਿਸਟਰ ਵਿਨਾਇਆ ਨੇ ਦੱਸਿਆ ਕਿ ਮਨਰੋਜ ਕੌਰ ਨੰਦਾ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅਗਮਜੋਤ ਸਿੰਘ ਨੇ 94.8 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਜਦਕਿ ਸੁਖਮਨਜੋਤ ਸਿੰਘ ਨੇ 93.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸ ਤੋਂ ਇਲਾਵਾ ਪ੍ਰਤੀਕ ਕੌਰ ਨੰਦਾ ਨੇ 91.4 ਫੀਸਦੀ, ਸਹਿਜਪ੍ਰੀਤ ਸਿੰਘ ਨੇ 90.2 ਫੀਸਦੀ, ਏਂਜਲ ਨੇ 89.6 ਫੀਸਦੀ, ਗੁਣਰਾਜ ਸਿੰਘ ਨੇ 88.6 ਫੀਸਦੀ, ਜਯੰਤ ਸਿੰਘ ਨੇ 87.6 ਫੀਸਦੀ, ਨਵਰੂਪ ਨੇ 85.6 ਫੀਸਦੀ, ਖਿਆਤੀ ਗੁਪਤਾ ਨੇ 84.6 ਫੀਸਦੀ, ਸੁਪਨਦੀਪ ਕੌਰ ਨੇ 83.4 ਫੀਸਦੀ, ਯੋਗੇਸ਼ ਨੇ 83.2 ਫੀਸਦੀ, ਪਾਇਨਾ ਨੇ 81.8 ਫੀਸਦੀ ਅਤੇ ਸਮਰਜੀਤ ਸਿੰਘ ਨੇ 81.2 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਸ਼ੁਭਰੀਤ ਕੌਰ, ਮਨਰਾਜ ਸਿੰਘ ਨੰਦਾ ਅਤੇ ਕੋਲੀਨਾ ਆਰ.ਕੇ. ਸਿੰਘ ਨੇ 81 ਫੀਸਦੀ ਅੰਕ ਹਾਸਲ ਕੀਤੇ, ਜਦਕਿ ਮਨਜੋਤ ਸਿੰਘ ਨੇ 80.2 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਡਾਇਰੈਕਟਰ ਫਾਦਰ ਵਰਗੀਸ, ਪ੍ਰਿੰਸੀਪਲ ਸਿਸਟਰ ਵਿਨਾਇਆ ਤੇ ਸਮੂਹ ਸਟਾਫ਼ ਵੱਲੋਂ ਸਾਰੇ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੇ ਯੋਗ ਮਾਰਗਦਰਸ਼ਨ ਦਾ ਹੀ ਨਤੀਜਾ ਹੈ। ਉਨ੍ਹਾਂ ਸਾਰੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।