ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ
ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Tue, 21 Apr 2026 09:05 PM (IST)
Updated Date: Tue, 21 Apr 2026 09:10 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 2025–26 ਸੈਸ਼ਨ ਦੇ ਦਸਵੀਂ ਜਮਾਤ ਦੇ ਬੋਰਡ ਇਮਤਿਹਾਨਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਫੀਸਦੀ ਨਤੀਜਾ ਹਾਸਲ ਕੀਤਾ ਹੈ। ਸਕੂਲ ’ਚ ਰਾਸ਼ੀ ਭਰਦਵਾਜ ਨੇ 90.40 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰਾਜਪ੍ਰੀਤ ਸਿੰਘ (90 ਫੀਸਦੀ) ਨੇ ਦੂਜਾ ਤੇ ਦਿਲਰਾਜ ਕੌਰ (89.2 ਫੀਸਦੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਸ਼ਾ-ਵਾਰ ਨਤੀਜਿਆਂ ’ਚ ਵੀ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕੀਤਾ। ਅੰਗਰੇਜ਼ੀ ’ਚ ਰੋਹਿਤ ਚੋਪੜਾ ਨੇ 97 ਅੰਕ, ਰਾਸ਼ੀ ਭਰਦਵਾਜ ਨੇ 95 ਤੇ ਦਿਲਰਾਜ ਕੌਰ ਤੇ ਸੁਖਰਾਜ ਕੌਰ ਨੇ 93-93 ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਰਾਜਦੀਪ ਸਿੰਘ ਤੇ ਲਵਪ੍ਰੀਤ ਕੌਰ ਨੇ ਵੀ 92-92 ਅੰਕ ਹਾਸਲ ਕੀਤੇ। ਪੰਜਾਬੀ ਵਿਸ਼ੇ ’ਚ ਜਸਮੀਨ ਕੌਰ ਤੇ ਸੁਖਪ੍ਰੀਤ ਕੌਰ ਨੇ 99-99 ਅੰਕ ਪ੍ਰਾਪਤ ਕਰਕੇ ਵਿਸ਼ੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਅਨਮੋਲਪ੍ਰੀਤ ਕੌਰ ਤੇ ਦਿਲਰਾਜ ਕੌਰ ਨੇ 97 ਅੰਕ ਹਾਸਲ ਕੀਤੇ। ਗਣਿਤ ’ਚ ਰਾਸ਼ੀ ਭਰਦਵਾਜ ਨੇ 95 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਬਣਾਇਆ, ਜਦਕਿ ਰਾਜਪ੍ਰੀਤ ਸਿੰਘ ਨੇ 92 ਅੰਕ ਹਾਸਲ ਕੀਤੇ। ਵਿਗਿਆਨ ਵਿਸ਼ੇ ’ਚ ਦਿਲਰਾਜ ਕੌਰ ਨੇ 90 ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਕਮੇਟੀ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੀ ਲਗਨ ਨੂੰ ਦਿੱਤਾ। ਸਕੂਲ ਦੀ ਪ੍ਰਿੰਸੀਪਲ ਨਵਦੀਪ ਕੌਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।