ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਬੋਰਡ ਨਤੀਜਾ ਸ਼ਾਨਦਾਰ, 100 ਫੀਸਦੀ ਰਿਜਲਟ
ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਬੋਰਡ ਨਤੀਜਾ ਸ਼ਾਨਦਾਰ, 100 ਫੀਸਦੀ ਰਿਜਲਟ
Publish Date: Sun, 19 Apr 2026 09:25 PM (IST)
Updated Date: Mon, 20 Apr 2026 04:13 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੋਰਾ ਦੇ ਵਿਦਿਆਰਥੀਆਂ ਨੇ ਸੈਸ਼ਨ 2025–26 ਦੀ ਕਲਾਸ 10 ਬੋਰਡ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਫੀਸਦੀ ਨਤੀਜਾ ਦਰਜ ਕੀਤਾ ਤੇ ਸਕੂਲ ਨਾਲ ਨਾਲ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਨਤੀਜਿਆਂ ਅਨੁਸਾਰ ਰਾਸ਼ੀ ਭਰਦਵਾਜ ਨੇ 90.40 ਫੀਸਦੀ ਅੰਕ ਹਾਸਲ ਕਰਕੇ ਪਹਿਲਾ, ਰਾਜਪ੍ਰੀਤ ਸਿੰਘ ਨੇ 90 ਫੀਸਦੀ ਅੰਕ ਨਾਲ ਦੂਜਾ ਤੇ ਦਿਲਰਾਜ ਕੌਰ ਨੇ 89.2 ਫੀਸਦੀ ਅੰਕ ਨਾਲ ਤੀਜਾ ਸਥਾਨ ਹਾਸਲ ਕੀਤਾ। ਵਿਸ਼ਾ ਵਾਰ ਪ੍ਰਦਰਸ਼ਨ ’ਚ ਵੀ ਵਿਦਿਆਰਥੀਆਂ ਨੇ ਕਾਬਿਲ-ਏ-ਤਾਰੀਫ਼ ਨਤੀਜੇ ਦਿੱਤੇ। ਅੰਗ੍ਰੇਜ਼ੀ ’ਚ ਰੋਹਿਤ ਚੋਪੜਾ ਨੇ 97, ਰਾਸ਼ੀ ਭਰਦਵਾਜ ਨੇ 95, ਦਿਲਰਾਜ ਕੌਰ ਅਤੇ ਸੁਖਰਾਜ ਕੌਰ ਨੇ 93-93, ਜਦਕਿ ਰਾਜਦੀਪ ਸਿੰਘ ਅਤੇ ਲਵਪ੍ਰੀਤ ਕੌਰ ਨੇ 92-92 ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ’ਚ ਜਸਮੀਨ ਕੌਰ ਅਤੇ ਸੁਖਪ੍ਰੀਤ ਕੌਰ ਨੇ 99-99 ਅੰਕ ਹਾਸਲ ਕਰਕੇ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ, ਜਦਕਿ ਅਨਮੋਲਪ੍ਰੀਤ ਕੌਰ ਅਤੇ ਦਿਲਰਾਜ ਕੌਰ ਨੇ 97-97 ਅੰਕ ਪ੍ਰਾਪਤ ਕੀਤੇ। ਗਣਿਤ ਵਿੱਚ ਰਾਸ਼ੀ ਭਰਦਵਾਜ ਨੇ 95 ਅੰਕ ਲੈ ਕੇ ਪਹਿਲਾ ਸਥਾਨ ਬਣਾਇਆ ਅਤੇ ਰਾਜਪ੍ਰੀਤ ਸਿੰਘ ਨੇ 92 ਅੰਕ ਹਾਸਲ ਕੀਤੇ। ਵਿਗਿਆਨ ’ਚ ਦਿਲਰਾਜ ਕੌਰ ਨੇ 90 ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਕਈ ਹੋਰ ਵਿਦਿਆਰਥੀਆਂ ਨੇ ਵੀ 90 ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ‘ਤੇ ਖੁਸ਼ੀ ਜਤਾਉਂਦਿਆਂ ਇਸਦਾ ਸਿਹਰਾ ਉਨ੍ਹਾਂ ਦੀ ਮਿਹਨਤ ਤੇ ਅਧਿਆਪਕਾਂ ਦੀ ਲਗਨ ਨੂੰ ਦਿੱਤਾ।