ਖੇਡ ਕੋਟੇ ਦੇ ਵਿਦਿਆਰਥੀ ਨੇ ਸੂਬੇ ’ਚੋਂ 11ਵਾਂ ਸਥਾਨ ਕੀਤਾ ਹਾਸਲ
ਸਪੋਰਟਸ ਕੋਟੇ ਦੇ ਵਿਦਿਆਰਥੀ ਨੇ ਸੂਬੇ ’ਚੋਂ ਗਿਆਰਵਾ ਸਥਾਨ ਕੀਤਾ ਹਾਸਲ
Publish Date: Mon, 11 May 2026 06:32 PM (IST)
Updated Date: Mon, 11 May 2026 06:33 PM (IST)
-ਸੁਖਮਣ ਬਣਨਾ ਚਾਹੁੰਦਾ ਹੈ ਇੰਜੀਨੀਅਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨ ਗਏ ਦੱਸਵੀ ਜਮਾਤ ਦੇ ਨਤੀਜਿਆਂ ਚੋਂ ਸ਼੍ਰੀ ਦਸ਼ਮੇਸ਼ ਕਾਰਨਾਮੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀ ਸੁਖਮਨ ਸਿੰਘ ਨੇ 650 ਚੋਂ 634 ਅੰਕ ਹਾਸਲ ਕਰਕੇ ਪੰਜਾਬ ’ਚੋਂ 11ਵਾਂ ਜ਼ਿਲ੍ਹਾ ਜਲੰਧਰ ਚੋਂ ਛੇਵਾਂ ਤੇ ਤਹਿਸੀਲ ਫਿਲੌਰ ’ਚੋਂ ਦੂਸਰਾ ਸਥਾਨ ਹਾਸਲ ਕੀਤਾ। ਵਰਨਣਯੋਗ ਹੈ ਕਿ ਸੁਖਮਨ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਖੇਡ ਕੋਟਾ ਸੂਚੀ ਚੋਂ ਪੰਜਾਬ ਭਰ ’ਚੋਂ ਚੌਥਾ ਸਥਾਨ ਹਾਸਿਲ ਕੀਤਾ। ਸਕੂਲ ਵਿਖੇ ਅੱਜ ਸੁਖਮਨ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਉਸਦੇ ਪਿਤਾ ਲੈਕਚਰਾਰ ਅਵਤਾਰ ਲਾਲ, ਮਾਤਾ ਲੈਕਚਰਾਰ ਸੀਤਾ ਰਾਣੀ ਅਤੇ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਦਾ ਸਿਹਰਾ ਸਮੁੱਚੀ ਮਿਹਨਤੀ ਟੀਮ ਅਤੇ ਮਾਤਾ ਪਿਤਾ ਦੇ ਸਹਿਯੋਗ ਨੂੰ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਸੁਖਮਨ ਸਿੰਘ ਸਕੂਲ ਦੀ ਕਰਾਟਿਆਂ ਤੇ ਰੱਸਾਕਸੀ ਟੀਮ ਦਾ ਖਿਡਾਰੀ ਹੈ। ਇਸ ਮੌਕੇ ਸੁਖਮਨ ਸਿੰਘ ਨੇ ਦੱਸਿਆ ਕਿ ਕਿ ਉਸ ਨੇ ਨਾਨ ਮੈਡੀਕਲ ਸਟਰੀਮ ਚੁਣਿਆ ਹੈ। ਉਪਰੰਤ ਉਹ ਜੇਈਈ ਦੀ ਪ੍ਰੀਖਿਆ ਦਵੇਗਾ ਅਤੇ ਇੰਜੀਨੀਅਰ ਬਣਨਾ ਚਾਹੁੰਦਾ ਹੈ। ਇਸ ਮੌਕੇ ਸਕੂਲ ਐੱਮਡੀ ਸੁਖਦੀਪ ਸਿੰਘ, ਰਵਿੰਦਰਜੀਤ ਕੌਰ, ਅਧਿਆਪਿਕਾ ਸੁਨੀਤਾ, ਸੰਦੀਪ ਕੌਰ, ਅਧਿਆਪਿਕਾ ਜੋਤੀ, ਅਧਿਆਪਿਕਾ ਮਨਪ੍ਰੀਤ ਕੌਰ ਤੇ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ।