ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਦੀ ਸੇਵਾਮੁਕਤੀ ਅੱਜ
ਅੱਜ ਸੇਵਾ ਮੁਕਤੀ ‘ਤੇ ਵਿਸ਼ੇਸ਼ - ਪੰਚਾਇਤ ਅਫ਼ਸਰ ਭੁਪਿੰਦਰ ਸਿੰਘ
Publish Date: Wed, 29 Apr 2026 06:38 PM (IST)
Updated Date: Wed, 29 Apr 2026 06:40 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪੰਚਾਇਤ ਵਿਭਾਗ ਪੰਜਾਬ ਵਿਚ ਕਰੀਬ 30 ਸਾਲ ਸੇਵਾ ਨਿਭਾਉਣ ਉਪਰੰਤ ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਅੱਜ ਸੇਵਾ ਮੁਕਤ ਹੋ ਰਹੇ ਹਨ। 5 ਜੂਨ 1996 ਵਿਚ ਉਹ ਪੰਚਾਇਤ ਵਿਭਾਗ ਪੰਜਾਬ ਵਿਚ ਬਤੌਰ ਪੰਚਾਇਤ ਸਕੱਤਰ ਭਰਤੀ ਹੋਏ ਤੇ ਪਹਿਲੀ ਪੋਸਟਿੰਗ ਫਗਵਾੜਾ ਬਲਾਕ ’ਚ ਹੋਈ। ਇਸ ਤੋਂ ਬਾਅਦ ਉਨ੍ਹਾਂ ਕਰੀਬ 24 ਸਾਲ ਬਲਾਕ ਕੋਟ ਈਸੇ ਖਾਂ ’ਚ ਸੇਵਾ ਨਿਭਾਈ। 10 ਫ਼ਰਵਰੀ 2025 ਨੂੰ ਉਹ ਪੰਚਾਇਤ ਅਫ਼ਸਰ ਵਜੋਂ ਪਦਉੱਨਤ ਹੋਏ ਅਤੇ ਲੋਹੀਆਂ ਖ਼ਾਸ ਬਲਾਕ ਵਿਚ ਕੁਝ ਸਮਾਂ ਸੇਵਾ ਨਿਭਾਉਣ ਉਪਰੰਤ ਸੁਲਤਾਨਪੁਰ ਲੋਧੀ ਵਿਖੇ ਚਲੇ ਗਏ, ਜਿੱਥੋਂ ਉਹ ਵਿਭਾਗ ਵਿਚ ਕਰੀਬ 30 ਸਾਲ ਦੀ ਬੇਦਾਗ਼ ਸੇਵਾ ਨਿਭਾਉਣ ਉਪਰੰਤ 30 ਅਪ੍ਰੈਲ ਨੂੰ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਦੀ ਸੇਵਾਮੁਕਤੀ ‘ਤੇ ਉਨ੍ਹਾਂ ਦੇ ਸਹਿਕਰਮੀਆਂ ਵਲੋਂ ਸੁਲਤਾਨਪੁਰ ਲੋਧੀ ਦਫ਼ਤਰ ਤੋਂ ਵਿਦਾਇਗੀ ਦਿੱਤੇ ਜਾਣ ਉਪਰੰਤ ਸ਼ਾਹਕੋਟ ਦੇ ਪੰਡੋਰੀ ਰਿਜ਼ਾਰਟ ਵਿਖੇ ਵਿਦਾਇਗੀ ਪਾਰਟੀ ਕੀਤੀ ਜਾਵੇਗੀ।