ਵਿਸ਼ਵ ਪੁਸਤਕ ਤੇ ਕਾਪੀਰਾਈਟ ਦਿਵਸ ’ਤੇ ਡੀਏਵੀ ਕਾਲਜ ’ਚ ਸਮਾਗਮ
ਵਿਸ਼ਵ ਪੁਸਤਕ ਤੇ ਕਾਪੀਰਾਈਟ ਦਿਵਸ ’ਤੇ ਡੀਏਵੀ ਕਾਲਜ ’ਚ ਸਮਾਗਮ
Publish Date: Sun, 26 Apr 2026 07:30 PM (IST)
Updated Date: Mon, 27 Apr 2026 04:17 AM (IST)

- ਕਿਤਾਬਾਂ ਪ੍ਰਤੀ ਜਾਗਰੂਕਤਾ ਤੇ ਸਤਿਕਾਰ ਨੂੰ ਉਤਸ਼ਾਹਿਤ ਕੀਤਾ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਵਿਸ਼ਵ ਪੁਸਤਕ ਤੇ ਕਾਪੀਰਾਈਟ ਦਿਵਸ ਮੌਕੇ ਲਾਜਪਤ ਰਾਏ ਲਾਇਬ੍ਰੇਰੀ, ਡੀਏਵੀ ਕਾਲਜ ਨੇ ਵਿਦਿਆਰਥੀਆਂ ’ਚ ਪੜ੍ਹਨ, ਸਭਿਆਚਾਰ, ਕਿਤਾਬਾਂ ਪ੍ਰਤੀ ਜਾਗਰੂਕਤਾ ਅਤੇ ਬੌਧਿਕ ਸੰਪੱਤੀ ਪ੍ਰਤੀ ਸਤਿਕਾਰ ਨੂੰ ਉਤਸ਼ਾਹਿਤ ਕਰਨ ਲਈ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿੱਚ ਬੁੱਕ ਬੱਡੀਜ਼ ਕਲੱਬ ਦੇ ਮੈਂਬਰਾਂ, ਸੀਨੀਅਰ ਸੈਕੰਡਰੀ ਅਤੇ ਕਾਲਜ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਲਾਇਬ੍ਰੇਰੀ ਸਟਾਫ ਹਾਜ਼ਰ ਸੀ।ਲਾਇਬ੍ਰੇਰੀਅਨ ਸ਼ਵੇਤਾ ਆਜ਼ਾਦ ਨੇ ਕਿਹਾ ਕਿ ਕਾਪੀਰਾਈਟ ਦੀ ਧਾਰਨਾ,ਇਸਦੇ ਇਤਿਹਾਸਕ ਵਿਕਾਸ ਅਤੇ ਅੱਜ ਦੇ ਡਿਜੀਟਲ ਯੁੱਗ ਵਿੱਚ ਸਾਰਥਕਤਾ ਨੂੰ ਉਜਾਗਰ ਕੀਤਾ। ਬੌਧਿਕ ਸੰਪੱਤੀ ਦਾ ਸਤਿਕਾਰ ਕਰਨ ਅਤੇ ਜਾਣਕਾਰੀ ਦੀ ਨੈਤਿਕ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਵਿਦਿਆਰਥੀਆਂ ਨੂੰ ਮੂਲ ਕੰਮ ਦਾ ਸਤਿਕਾਰ ਕਰਨ ਅਤੇ ਕਾਪੀਰਾਈਟ ਕਾਨੂੰਨਾਂ ਨੂੰ ਸਮਝਣ ਦੀ ਮਹੱਤਤਾ ਬਾਰੇ ਸੰਵੇਦਨਸ਼ੀਲ ਬਣਾਇਆ ਗਿਆ। ਪ੍ਰਿੰਸੀਪਲ, ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਪੜ੍ਹਨ ਦੀਆਂ ਮਜ਼ਬੂਤ ਆਦਤਾਂ ਵਿਕਸਤ ਕਰਨ ਤੇ ਲਾਇਬ੍ਰੇਰੀ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਨ ਲਈ ਲਾਇਬ੍ਰੇਰੀ ਵਿਭਾਗ ਦੀ ਸ਼ਲਾਘਾ ਕੀਤੀ। ਪ੍ਰੋ. ਸ਼ਰਦ ਮਨੋਚਾ ਨੇ ਵਿਲੀਅਮ ਸ਼ੈਕਸਪੀਅਰ ਦੇ ਜੀਵਨ ਤੇ ਸਾਹਿਤਕ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੀਨੀਅਰ ਵਾਈਸ ਪ੍ਰਿੰਸੀਪਲ ਡਾ.ਕੁੰਵਰ ਰਾਜੀਵ, ਵਾਈਸ ਪ੍ਰਿੰਸੀਪਲ ਪ੍ਰੋ.ਸੋਨਿਕਾ ਦਾਨੀਆ, ਪ੍ਰੋ. ਸ਼ਰਦ ਮਨੋਚਾ, ਡਾ. ਸੁਮਿਤ, ਪ੍ਰੋ.ਮਨਜੀਤ ਸਿੰਘ ਅਤੇ ਡਾ. ਗੁਰਜੀਤ ਕੌਰ, ਲਾਇਬ੍ਰੇਰੀ ਸਟਾਫ ਮੈਂਬਰ ਅਰੁਣ ਪਰਾਸ਼ਰ, ਰਾਮ ਚੰਦਰ, ਚੰਦਨ ਨੇਗੀ,ਮਨਬਰ ਸਿੰਘ, ਸ਼ਬਨਮ ਦੇਵੀ, ਸੁਰਿੰਦਰ ਕੁਮਾਰੀ,ਅਵਿਨਾਸ਼, ਰਾਹੁਲ ਅਤੇ ਦੀਪੂ ਵਲੋਂ ਸਮਾਗਮ ਵਿੱਚ ਅਹਿਮ ਭੂਮਿਕਾ ਨਿਭਾਈ।ਇਸ ਮੌਕੇ ਪੰਜਾਬੀ ਵਿਭਾਗ ਦੇ ਡਾ਼ ਗੁਰਜੀਤ ਕੌਰ ਦੁਆਰਾ ਲਿਖੀ ਗਈ ਗੁਰੂ ਦੀ ਗਰਿਮਾ: ਸਤੀਸ਼ ਕੁਮਾਰ ਵਰਮਾ ਨਾਮਕ ਇੱਕ ਕਿਤਾਬ ਵੀ ਜਾਰੀ ਕੀਤੀ ਗਈ।