ਐੱਸਪੀ ਪ੍ਰਾਈਮ ਸਕੂਲ ਦਿਓਲ ਨਗਰ ਦਾ 12ਵੀਂ ਦਾ 100%
ਐੱਸਪੀ ਪ੍ਰਾਈਮ ਸਕੂਲ ਦਿਓਲ ਨਗਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ
Publish Date: Thu, 14 May 2026 07:53 PM (IST)
Updated Date: Thu, 14 May 2026 08:18 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜੇ ’ਚ ਐੱਸਪੀ ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦਿਓਲ ਨਗਰ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰਦੇ ਹੋਏ ਚੰਗੇ ਅੰਕ ਪ੍ਰਾਪਤ ਕੀਤੇ ਤੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ। ਕਾਮਰਸ ਗਰੁੱਪ ’ਚੋਂ ਸਕੂਲ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ 93.6 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਸਿੰਮੀ ਨੇ 90.8 ਫ਼ੀਸਦੀ ਅੰਕਾਂ ਨਾਲ ਦੂਜਾ, ਰਿਆ ਗਿੱਲ ਨੇ 88.8 ਫ਼ੀਸਦੀ ਅੰਕਾਂ ਨਾਲ ਤੀਜਾ, ਡਿੰਪਲ ਨੇ 87.8 ਫ਼ੀਸਦੀ ਅੰਕਾਂ ਨਾਲ ਤੀਜਾ ਚੌਥਾ, ਦਮਨਪ੍ਰੀਤ ਨੇ 87.2 ਅੰਕਾਂ ਨਾਲ ਪੰਜਵਾ ਸਥਾਨ ਹਾਸਲ ਕੀਤਾ। ਇਸ ਗਰੁੱਪ ਵਿਚੋਂ 34 ਵਿਦਿਆਰਥੀਆਂ ਵਿਚੋਂ 12 ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਆਰਟਸ ਗਰੁੱਪ ਵਿਚੋਂ ਮੁਸਕਾਨ ਕੌਰ ਨੇ 87.2 ਫ਼ੀਸਦੀ ਅੰਕਾਂ ਨਾਲ ਪਹਿਲਾਂ, ਵਰਸ਼ਾ ਕੁਮਾਰੀ ਨੇ 86.2 ਫ਼ੀਸਦੀ ਅੰਕਾਂ ਨਾਲ ਦੂਜਾ, ਕਰਨਬੀਰ ਨੇ 85.5 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਦੋਵਾਂ ਗਰੁੱਪਾਂ ਦੇ ਸਾਰੇ ਵਿਦਿਆਰਥੀ ਪਹਿਲੇ ਦਰਜ ’ਚ ਪਾਸ ਹੋਏ। ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਸਿੰਮੀ ਤੇ ਵਾਈਸ ਪਿ੍ਰੰਸੀਪਲ ਅੰਜੂ ਨੇ ਵਧੀਆ ਨਤੀਜੇ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ।