ਸੋਬਤੀ ਨੇ ਸ਼ੇਰੋਵਾਲੀਆ ਦਾ ਕੀਤਾ ਧੰਨਵਾਦ
ਸੋਬਤੀ ਨੇ ਸ਼ੇਰੋਵਾਲੀਆ ਦਾ ਕੀਤਾ ਧੰਨਵਾਦ
Publish Date: Fri, 17 Apr 2026 06:24 PM (IST)
Updated Date: Fri, 17 Apr 2026 06:27 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪਿਛਲੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ’ਚ ਬਲਾਕ ਪ੍ਰਧਾਨਾਂ ਅਤੇ ਸ਼ਹਿਰੀ ਪ੍ਰਧਾਨਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ’ਚ ਹਲਕਾ ਸ਼ਾਹਕੋਟ ਤੋਂ ਲਛਮਣ ਸੋਬਤੀ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਲਛਮਣ ਸੋਬਤੀ ਨੇ ਸਾਥੀਆਂ ਸਮੇਤ ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਗ੍ਰਹਿ ਸਾਹਲਾ ਨਗਰ (ਮਲਸੀਆ) ’ਚ ਪੁੱਜ ਕੇ ਧੰਨਵਾਦ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸ਼ੇਰੋਵਾਲੀਆ ਨੇ ਸਭ ਨੂੰ ਜੀ ਆਇਆ ਨੂੰ ਆਖਦਿਆਂ ਕਿਹਾ ਕਿ ਸ਼ਹਿਰ ’ਚ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਸੋਬਤੀ ਦੇ ਨਾਲ ਇਕ ਟੀਮ ਬਣ ਕੇ ਪਹੁੰਚਾਉਣਾ ਤੁਹਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਮਿਸ਼ਨ 2027 ਨੂੰ ਫ਼ਤਿਹ ਕੀਤਾ ਜਾ ਸਕੇ। ਉਨ੍ਹਾਂ ਲਛਮਣ ਸੋਬਤੀ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਲਛਮਣ ਸੋਬਤੀ ਨੇ ਹਲਕਾ ਵਿਧਾਇਕ ਸ਼ੇਰੋਵਾਲੀਆ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਅਗਰਵਾਲ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਮਨਜੀਤ ਸਿੰਘ ਸੱਤਾ ਟਰਾਂਸਪੋਰਟ, ਸੋਨੂੰ ਕੰਗ ਪੀ.ਏ, ਸੋਨੂੰ ਮਿੱਤਲ, ਗਗਨ ਜਿੰਦਲ, ਰੋਮੀ ਗਿੱਲ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ ਮਹਿਲਾ ਕਾਂਗਰਸ, ਕੁਲਵਿੰਦਰ ਕੌਰ, ਬੰਟੀ ਬਠੱਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਅਮਨਦੀਪ ਸੈਦਪੁਰੀ, ਵਰੁਣ ਮਲਹੋਤਰਾ, ਮੋਹਿਤ ਗਰਗ, ਰੂਪ ਜੋਸਨ, ਧਰਮਿੰਦਰ ਸੋਬਤੀ, ਵਰਿੰਦਰ ਰਤਨਪਾਲ, ਖੁਸ਼ਦੀਪ ਸਿੰਘ ਧੰਜੂ ਸਾਬਕਾ ਪ੍ਰਧਾਨ, ਸੁਰਿੰਦਰ ਸਿੰਘ ਭੱਟੀ, ਸੁਰਿੰਦਰ ਕੁਮਾਰ ਬੱਬੂ, ਦਮਨ ਜੁਨੇਜਾ, ਸੰਦੀਪ ਪੁਰੀ, ਨਵੀਨ ਗੁੰਬਰ, ਅਚਿੰਤ ਗਰਗ, ਸਾਬਾ ਪੰਡਿਤ, ਸ਼ੈਲੀ ਸੁਨਿਆਰਾ ਆਦਿ ਮੌਜੂਦ ਸਨ।