ਭਗਵਾਨ ਵਾਲਮੀਕਿ ਚੌਕ ਦੇ ਸੈਂਟਰਲ ਵਰਜ ਦੀ ਸਲੈਬ ਡਿੱਗੀ
ਭਗਵਾਨ ਵਾਲਮੀਕਿ ਚੌਕ ਦੀ ਸੈਂਟਰਲ ਵਰਜ ਦੀ ਸਲੈਬ ਡਿੱਗੀ, ਕੋਈ ਜਾਨੀ ਨੁਕਸਾਨ ਨਹੀ
Publish Date: Wed, 06 May 2026 08:59 PM (IST)
Updated Date: Wed, 06 May 2026 08:59 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਭਗਵਾਨ ਵਾਲਮੀਕਿ ਚੌਕ ’ਤੇ ਚੱਲ ਰਹੇ ਸੁੰਦਰੀਕਰਨ ਕੰਮ ਦੌਰਾਨ ਵੱਡਾ ਹਾਦਸਾ ਵਾਪਰਿਆ। ਚੌਕ ਤੋਂ ਨਕੋਦਰ ਰੋਡ ਵੱਲ ਸੈਂਟਰਲ ਵਰਜ ਦੀ ਸਲੈਬ (ਲੈਂਟਰ) ਡਿੱਗ ਪਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਇਹ ਸਲੈਬ ਹਾਲ ਹੀ ’ਚ ਰੱਖੀ ਗਈ ਸੀ। ਅੱਜ ਜਦੋਂ ਸ਼ਟਰਿੰਗ ਨੂੰ ਢਾਹਿਆ ਜਾ ਰਿਹਾ ਸੀ ਤਾਂ ਸਲੈਬ ਦਾ ਇੱਕ ਵੱਡਾ ਹਿੱਸਾ ਡਿੱਗ ਗਿਆ। ਘਟਨਾ ਸਮੇਂ ਚੌਕ ’ਤੇ ਵਧੇਰੇ ਆਵਾਜਾਈ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦਿਆਂ ਹੀ ਕੌਂਸਲਰ, ਪਰਮਜੋਤ ਸਿੰਘ ਸ਼ੈਰੀ ਚੱਢਾ ਨੇ ਨਗਰ ਨਿਗਮ ਦੁਆਰਾ ਕੀਤੇ ਜਾ ਰਹੇ ਕੰਮ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੁੰਦਰੀਕਰਨ ਦੇ ਨਾਂ 'ਤੇ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜਾਨ ਵੀ ਖਤਰੇ ’ਚ ਪਾਈ ਜਾ ਰਹੀ ਹੈ। ਕੌਂਸਲਰ ਨੇ ਇਸ ਚੌਕ ਨੂੰ ਸੁੰਦਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਕੰਪਨੀ ਵਿਰੁੱਧ ਜਾਂਚ ਦੀ ਮੰਗ ਕੀਤੀ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਕੀ ਨਿਗਮ ਖੁਦ ਸਿੱਧੇ ਤੌਰ 'ਤੇ ਕੰਮ ਦੀ ਨਿਗਰਾਨੀ ਕਰ ਰਹੀ ਸੀ ਜਾਂ ਨਿਰਧਾਰਤ ਕੰਪਨੀ ਇਸ ਨੂੰ ਖੁਦ ਕਰ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਚੌਕ ਲਈ ਸੁੰਦਰੀਕਰਨ ਦੇ ਪ੍ਰੋਜੈਕਟ ਆਪਣੇ ਹਮਾਇਤੀਆਂ ਨੂੰ ਦਿੱਤੇ ਜਾ ਰਹੇ ਹਨ, ਜਿਸ ਨਾਲ ਉਹ ਸੁੰਦਰੀਕਰਨ ਦੀ ਆੜ ’ਚ ਪ੍ਰਚਾਰ ਕਰ ਸਕਣ। ਚੱਢਾ ਨੇ ਅੱਗੇ ਦੋਸ਼ ਲਾਇਆ ਕਿ ਉਸਾਰੀ ਦੌਰਾਨ ਘੋਰ ਲਾਪਰਵਾਹੀ ਵਰਤੀ ਗਈ ਸੀ। ਉਨ੍ਹਾਂ ਨਗਰ ਨਿਗਮ ਵਿਰੁੱਧ ਲਾਪਰਵਾਹੀ ਤੇ ਜਨਤਕ ਸੁਰੱਖਿਆ ਨੂੰ ਖਤਰੇ ’ਚ ਪਾਉਣ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।