ਮਹਾਰਾਜ ਸ਼੍ਰੀ ਹਰੀਦਾਸ ਦੇ ਦਰਬਾਰ ਤੇ ਗਾਇਕ ਕੰਵਰ ਗਰੇਵਾਲ ਨੇ ਬੰਨਿ੍ਹਆ ਰੰਗ
ਸ਼੍ਰੀ ਹਰੀਦਾਸ ਮਹਾਰਾਜ ਦੇ ਦਰਬਾਰ ਚੰਗੜਵਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਨਵੰਬਰ ਨੂੰ 25 ਵਾਂ ਵਾਰਸ਼ਿਕ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਜਿਸ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਦਰਬਾਰ
Publish Date: Sun, 13 Nov 2022 06:28 PM (IST)
Updated Date: Sun, 13 Nov 2022 06:28 PM (IST)
ਜਗਮੋਹਨ ਸ਼ਰਮਾ, ਤਲਵਾੜਾ : ਸ਼੍ਰੀ ਹਰੀਦਾਸ ਮਹਾਰਾਜ ਦੇ ਦਰਬਾਰ ਚੰਗੜਵਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਨਵੰਬਰ ਨੂੰ 25 ਵਾਂ ਵਾਰਸ਼ਿਕ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਜਿਸ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਦਰਬਾਰ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਰਾਪਤ ਕੀਤਾ। ਇਸ ਮੌਕੇ ਗਾਇਕੀ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਗਾਇਕ ਕੰਵਰ ਗਰੇਵਾਲ ਨੇ ਮਹਾਰਾਜਾ ਹਰੀਦਾਸ ਦੇ ਦਰਬਾਰ ਤੇ ਹਾਜ਼ਰੀ ਭਰੀ। ਗਾਇਕ ਕੰਵਰ ਗਰੇਵਾਲ ਨੇ ਆਪਣੀ ਪਾਕ ਤੇ ਸਾਫ਼ ਸੁਥਰੀ ਗਾਇਕੀ ਰਾਹੀਂ ਸ਼ਰਧਾਲੂਆਂ ਦਾ ਮਨ ਮੋਹ ਲਿਆ। ਆਪਣੇ ਗੀਤਾ ਰਾਹੀਂ ਵੱਖਰੇ ਅੰਦਾਜ਼ 'ਚ ਗਾਇਕ ਕੰਵਰ ਗਰੇਵਾਲ ਨੇ ਸ਼ਰਧਾਲੂਆਂ ਨੂੰ ਸੱਚੇ ਦਿਲੋਂ ਪਰਮਾਤਮਾ ਨਾਲ ਜੁੜਨ ਦਾ ਸਨੇਹਾ ਦਿੱਤਾ।
'ਮਸਤ ਬਣਾ ਦੇਣਗੇ ਬੀਬਾ' ਗੀਤ ਦੇ ਬੋਲਾਂ ਨੇ ਪੰਡਾਲ ਵਿਚ ਬੈਠੇ ਸ਼ਰਧਾਲੂ ਮੱਲੋ ਮੱਲੀ ਮਸਤੀ ਵਿਚ ਝੂਮਣ ਲਾ ਦਿੱਤੇ । ਇਸ ਤੋਂ ਇਲਾਵਾ ਹੋਣਹਾਰ ਗਾਇਕਾ ਸ਼ਿਵਾਨੀ, ਮੁਕੇਸ਼ ਸਾਂਵਰੀਆ ਅਤੇ ਉਮਰ ਦਰਾਜ਼ ਚਿਸ਼ਤੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਖੂਬ ਰੰਗ ਬੰਨਿ੍ਹਆ।
ਇਸ ਮੌਕੇ ਦਰਬਾਰ 'ਚ ਇਲਾਕੇ ਦੀਆਂ ਧਾਰਮਿਕ, ਅਧਿਆਤਮਿਕ ਹਸਤੀਆਂ ਤੋਂ ਇਲਾਵਾ ਮਹੰਤ ਰੂਬੀ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ। ਹਲਕਾ ਮੁਕੇਰੀਆਂ ਦੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਸ਼ਿਰਕਤ ਕੀਤੀ ਤੇ ਉੱਘੇ ਸਮਾਜ ਸੇਵਕਾਂ ਨੇ ਵੀ ਦਰਬਾਰ 'ਚ ਹਾਜ਼ਰੀ ਲਗਵਾਈ। ਦਰਬਾਰ ਦੀ ਕਮੇਟੀ ਦੇ ਪ੍ਰਮੁੱਖ ਸੇਵਾਦਾਰ ਸੁਮੀਤ ਡਡਵਾਲ, ਰਾਜੂ, ਠਾਕੁਰ ਸਰੂਪ ਸਿੰਘ ਅਤੇ ਵਿਕਾਸ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਵਜੋਂ ਸਿਰੋਪਾਓ ਭੇਂਟ ਕੀਤੇ। ਦਰਬਾਰ 'ਤੇ ਆਏ ਹੋਏ ਸ਼ਰਧਾਲੂਆਂ ਨੂੰ ਅਤੁੱਟ ਲੰਗਰ ਵੀ ਵਰਤਾਇਆ ਗਿਆ।