ਬੇਅਦਬੀ ਮਾਮਲੇ ’ਚ ਸਿੱਖ ਜਥੇਬੰਦੀਆਂ ਦੀ ਮੀਟਿੰਗ
ਬੇਅਦਬੀ ਮਾਮਲੇ ’ਚ ਸਿੱਖ ਜੱਥੇਬੰਦੀਆਂ ਦੀ ਮੀਟਿੰਗ, ਅਸਲ ਮੁਲਜ਼ਮਾਂ ਨੂੰ ਸਾਹਮਣੇ ਲਿਆਉਣ ਦੀ ਮੰਗ
Publish Date: Tue, 19 May 2026 09:56 PM (IST)
Updated Date: Wed, 20 May 2026 04:13 AM (IST)

ਅਸਲ ਮੁਲਜ਼ਮਾਂ ਨੂੰ ਸਾਹਮਣੇ ਲਿਆਉਣ ਦੀ ਮੰਗ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਜਲੰਧਰ ਦੇ ਬਸਤੀ ਬਾਵਾ ਖੇਲ ਥਾਣੇ ਅਧੀਨ ਪੈਂਦੇ ਰਾਜਾ ਗਾਰਡਨ ਵਿਖੇ ਵਾਪਰੀ ਬੇਅਦਬੀ ਦੀ ਦੁਖਦਾਇਕ ਘਟਨਾ ਤੋਂ ਬਾਅਦ ਅੱਜ ਬਸਤੀ ਮਿੱਠੂ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਜਨ ਨਗਰ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸੰਗਤਾਂ ਦੀ ਇੱਕ ਅਹਿਮ ਮੀਟਿੰਗ ਹੋਈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਕੱਲ੍ਹ ਦਿੱਤਾ ਗਿਆ ਧਰਨਾ ਪ੍ਰਸ਼ਾਸਨ ਦੇ ਕਹਿਣ ’ਤੇ ਇਸ ਭਰੋਸੇ ਨਾਲ ਚੁੱਕਿਆ ਗਿਆ ਸੀ ਕਿ ਸ਼ਾਮ 4 ਵਜੇ ਤੱਕ ਅਸਲ ਦੋਸ਼ੀਆਂ ਨੂੰ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਪਰ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ 3 ਨੌਜਵਾਨਾਂ ਨੇ ਖੁਦ ਪੁਲਿਸ ਨੂੰ ਫੋਨ ਕਰ ਕੇ ਗੁਟਕਾ ਸਾਹਿਬ ਦੇ ਅੰਗ ਮਿਲਣ ਦੀ ਜਾਣਕਾਰੀ ਦਿੱਤੀ ਸੀ, ਉਨ੍ਹਾਂ ਨੂੰ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਸੰਗਤ ਕਿਸੇ ਵੀ ਬੇਕਸੂਰ ਨੂੰ ਫਸਾਏ ਜਾਣ ਦੇ ਹੱਕ ’ਚ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਸਾਰੀ ਕਾਰਵਾਈ ਤੇ ਜਾਂਚ ਦੇ ਸਬੂਤ ਸੰਗਤਾਂ ਦੇ ਸਾਹਮਣੇ ਰੱਖੇ ਜਾਣ ਤੇ ਜਿਹੜੇ ਵੀ ਅਸਲ ਦੋਸ਼ੀ ਹਨ, ਉਨ੍ਹਾਂ ਨੂੰ ਤੁਰੰਤ ਬੇਨਕਾਬ ਕੀਤਾ ਜਾਵੇ। ਜਥੇਬੰਦੀਆਂ ਨੇ ਕਿਹਾ ਕਿ ਜੇ ਕਿਸੇ ਨੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ’ਚ ਸਿੱਖ ਸੰਗਤ ਤੇ ਜਥੇਬੰਦੀਆਂ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੀਆਂ ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਨਸਾਫ਼ ਪਾਰਦਰਸ਼ੀ ਹੋਵੇ ਤੇ ਕਿਸੇ ਬੇਗੁਨਾਹ ਨਾਲ ਧੱਕਾ ਨਾ ਹੋਵੇ। ਇਸ ਦੌਰਾਨ ਸੰਗਤਾਂ ਨੇ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਦੋਸ਼ੀਆਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਵੱਖ-ਵੱਖ ਟੀਮਾਂ ਬਣਾ ਕੇ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਦੇ ਕੈਮਰੇ ਖੰਗਾਲੇ ਜਾ ਰਹੇ ਹਨ l ਧਰਨੇ ’ਚ ਵੀ ਸਿੱਖ ਜਥੇਬੰਦੀਆਂ ਵੱਲੋਂ ਢਿੱਲ ਇਸ ਲਈ ਦਿੱਤੀ ਗਈ ਹੈ ਕਿ ਜੋ ਪ੍ਰਸ਼ਾਸਨ ਧਰਨੇ ਵਾਲੀ ਥਾਂ ’ਤੇ ਸੁਰੱਖਿਆ ਲਈ ਲੱਗਾ ਹੋਇਆ ਹੈ, ਉਹ ਪ੍ਰਸ਼ਾਸਨ ਦੇ ਜਵਾਨ ਮੌਕੇ ’ਤੇ ਕੈਮਰੇ ਤੇ ਹੋਰ ਜਾਂਚ ’ਚ ਕੰਮ ਤੇਜ਼ੀ ਨਾਲ ਕਰ ਕੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ l ਇਸ ਮਾਮਲੇ ਬਾਰੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਸੀਪੀ ਜਲੰਧਰ ਨੇ ਕਿਹਾ ਕਿ ਸਾਰੀਆਂ ਟੀਮਾਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਹਨ ਤੇ ਇਹ ਭਰੋਸਾ ਦਵਾਇਆ ਕਿ ਜਲਦ ਤੋਂ ਜਲਦ ਅਸਲ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ ਤੇ ਕੌਮ ਨੂੰ ਇਨਸਾਫ ਮਿਲੇਗਾ ਤੇ ਉਹ ਇੱਕ ਇਸ ਤਰ੍ਹਾਂ ਦੀ ਮਿਸਾਲ ਕਾਇਮ ਕਰਨਗੇ ਕਿ ਅੱਗੇ ਤੋਂ ਕੋਈ ਵੀ ਦੋਸ਼ੀ ਇਸ ਤਰ੍ਹਾਂ ਦੀ ਬੇਅਦਬੀ ਕਰਨ ਤੋਂ ਡਰੇ l ਸੰਗਤਾਂ ਨੇ ਕਿਹਾ ਕਿ ਜੇਕਰ ਅਸਲ ਦੋਸ਼ੀਆਂ ਨੂੰ ਸਾਹਮਣੇ ਨਾ ਲਿਆਂਦਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਸਿੱਖ ਐਕਸ਼ਨ ਕਮੇਟੀ ਤੋਂ ਲੱਕੀ ਸਿੰਘ ਖਾਲਸਾ, ਆਈਐੱਸ ਬੱਗਾ, ਜ਼ਿਲ੍ਹਾ ਅਕਾਲੀ ਜਥਾ ਤੋਂ ਸੁਖਵਿੰਦਰ ਸਿੰਘ ਰਾਜਪਾਲ, ਮਿਸਨ ਸ਼ਹੀਦਾਂ ਤਰਨਾ ਦਲ ਜਲੰਧਰ ਤੋਂ ਭਵਨਜੀਤ ਸਿੰਘ, ਬਘੇਲ ਸਿੰਘ, ਨਿਹਾਲ ਸਿੰਘ ਨਿਹੰਗ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਗੋਰਾ, ਰੋਬਿਨ ਸਿੰਘ, ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਹਰਜਿੰਦਰ ਸਿੰਘ ਜਿੰਦਾ, ਬਲਦੇਵ ਸਿੰਘ, ਜਤਿੰਦਰਪਾਲ ਸਿੰਘ ਮਝੈਲ, ਸਿੱਖ ਐਕਸ਼ਨ ਕਮੇਟੀ ਤੋਂ ਦਵਿੰਦਰ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, ਸਿੱਖ ਸਟੂਡੈਂਟ ਫੈੱਡਰੇਸ਼ਨ ਤੋਂ ਕਮਲਪ੍ਰੀਤ ਸਿੰਘ, ਗੁ. ਸ੍ਰੀ ਗੁਰੂ ਅਰਜਨ ਦੇਵ ਜੀ ਨਗਰ ਤੋਂ ਤੀਰਥ ਸਿੰਘ, ਭਗਤ ਸਿੰਘ, ਅਜੀਤ ਸਿੰਘ, ਗੁਰਨਾਮ ਸਿੰਘ, ਸਰਬਜੀਤ ਸਿੰਘ, ਤਜਿੰਦਰ ਸਿੰਘ, ਹਰਭਜਨ ਸਿੰਘ ਸਕੱਤਰ ਪੀਪੀਸੀਸੀ, ਅਸ਼ਵਨੀ ਕੁਮਾਰ, ਸੰਨੀ ਰਠੌਰ, ਜਿੰਦਰ ਸਿੰਘ ਰਾਜੂ, ਗੁਰਦੁਆਰਾ ਗੁਰੂ ਨਾਨਕ ਨਗਰ ਤੋਂ ਜਰਨੈਲ ਸਿੰਘ, ਕਰਨੈਲ ਸਿੰਘ, ਸ਼ਿੰਗਾਰਾ ਸਿੰਘ, ਪ੍ਰਿਤਪਾਲ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ ਕਰਤਾਰਪੁਰ, ਪਰਮਿੰਦਰ ਸਿੰਘ ਵਿਜ ਐਡਵੋਕੇਟ, ਦਰਸ਼ਨ ਸਿੰਘ, ਸੂਰਜ ਸਿੰਘ, ਸਵਰਨ ਸਿੰਘ, ਮਨਦੀਪ ਸਿੰਘ, ਤਰਲੋਕ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਰਾਏ, ਰਣਜੀਤ ਸਿੰਘ ਬਿੱਟੂ, ਜਗਮੋਹਨ ਸਿੰਘ, ਸਹਿਜਪ੍ਰੀਤ ਸਿੰਘ, ਲਵਲੀ ਸਿੰਘ, ਹਰਪ੍ਰੀਤ ਸਿੰਘ ਪਰਫੈਕਟ ਮੋਟਰ, ਆਦਿ ਹਾਜ਼ਰ ਸਨ।