ਸਿੱਖ ਮਿਸ਼ਨਰੀ ਕਾਲਜ ਨੇ ਲਾਇਆ ਸਟਾਲ
ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਨੇ ਲਗਾਇਆ ਧਾਰਮਿਕ ਲਿਟਰੇਚਰ ਸਟਾਲ
Publish Date: Thu, 07 May 2026 07:55 PM (IST)
Updated Date: Thu, 07 May 2026 07:56 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੁਸ਼ਿਆਰਪੁਰ ਰੋਡ ਜਲੰਧਰ ’ਚ ਸਥਿਤ ਗੁਰਦੁਆਰਾ ਭਾਈ ਲਾਲੋ ਜੀ ’ਚ ਭਾਈ ਲਾਲੋ ਜੀ ਸੁਸਾਇਟੀ ਅਤੇ ਰਾਮਗੜ੍ਹੀਆ ਬਰਾਦਰੀ ਪੰਜਾਬ ਵੱਲੋਂ 18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਤੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਧਾਰਮਿਕ ਕਿਤਾਬਾਂ ਦੇ ਲਿਟਰੇਚਰ ਲਗਾਏ ਗਏ। ਸਰਕਲ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਸਿੱਖ ਫੁਲਵਾੜੀ ਦੇ ਮੈਗਜ਼ੀਨ ਅਤੇ ਦੋ ਸਾਲਾਂ ਪੱਤਰ ਵਿਹਾਰ ਕੋਰਸ ਬੁੱਕ ਕੀਤਾ ਗਿਆ। ਸੰਗਤਾਂ ਵੱਲੋਂ 56 ਹਜ਼ਾਰ ਰੁਪਏ ਦਸਵੰਧ ਦੀ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਮੁਫਤ ਲਿਟਰੇਚਰ ਵੰਡਿਆ ਗਿਆ। ਇਸ ਸਟਾਲ ’ਤੇ ਕਾਲਜ ਦੇ ਸੁਪਰੀਮ ਕੌਂਸਲ ਮੈਂਬਰ ਬਲਜੀਤ ਸਿੰਘ ਤੋਂ ਇਲਾਵਾ ਪ੍ਰੋ. ਕੰਵਲਜੀਤ ਸਿੰਘ, ਪ੍ਰਿੰਸੀਪਲ ਮਨਦੀਪ ਸਿੰਘ, ਰਜਿੰਦਰ ਸਿੰਘ, ਸਿਮਰਨ ਸਿੰਘ, ਅੰਮ੍ਰਿਤਪਾਲ ਕੌਰ ਤੇ ਸਮੂਹ ਸਰਕਲ ਮੈਂਬਰਾਂ ਨੇ ਸੇਵਾਵਾਂ ਨਿਭਾਈਆਂ। ਪੰਥ ਦੀ ਸ਼ਖਸੀਅਤ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਉਚੇਚੇ ਤੌਰ ’ਤੇ ਲਿਟਰੇਚਰ ਸਟਾਲ ’ਤੇ ਆ ਕੇ ਸਭ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਧਰਮ ਪ੍ਰਚਾਰ ਦੇ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।