ਸ਼੍ਰੀਮਦ ਭਾਗਵਤ ਕਥਾ ’ਚ ਨਾਰੀ ਸਨਮਾਨ ਦਾ ਦਿੱਤਾ ਸੁਨੇਹਾ
ਸ਼੍ਰੀਮਦ ਭਾਗਵਤ ਕਥਾ ਸਮਾਪਤ, ਨਾਰੀ ਸਨਮਾਨ ਦਾ ਸੰਦੇਸ਼ ਦਿੱਤਾ
Publish Date: Wed, 22 Apr 2026 08:07 PM (IST)
Updated Date: Wed, 22 Apr 2026 08:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਰੋਸ਼ਨ ਗਰਾਊਂਡ ’ਚ 14 ਤੋਂ 20 ਅਪ੍ਰੈਲ ਤੱਕ ਕਰਵਾਈ ਗਈ ਸ਼੍ਰੀਮਦ ਭਾਗਵਤ ਹਫ਼ਤਾਵਾਰੀ ਕਥਾ ਗਿਆਨ ਯੱਗ ਦਾ ਸਮਾਪਨ ਭਾਵਪੂਰਣ ਢੰਗ ਨਾਲ ਹੋਇਆ। ਆਖਰੀ ਦਿਨ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਸੁਸ਼ਰੀ ਵੈਸ਼ਣਵੀ ਭਾਰਤੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਉਪਦੇਸ਼ਾਂ ਰਾਹੀਂ ਸੰਗਤ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਰੁਕਮਣੀ ਵਿਆਹ ਤੇ ਭੌਮਾਸੁਰ ਵੱਧ ਦੇ ਪ੍ਰਸੰਗਾਂ ਰਾਹੀਂ ਭਗਤੀ, ਧਰਮ ਤੇ ਨਾਰੀ ਸਨਮਾਨ ਦਾ ਮਹੱਤਵ ਸਮਝਾਇਆ। ਉਨ੍ਹਾਂ ਜ਼ੋਰ ਦਿੱਤਾ ਕਿ ਜਿੱਥੇ ਨਾਰੀ ਦਾ ਆਦਰ ਹੁੰਦਾ ਹੈ, ਉੱਥੇ ਖੁਸ਼ਹਾਲੀ ਵੱਸਦੀ ਹੈ, ਜਦਕਿ ਕਨਿਆ ਭਰੂਣ ਹੱਤਿਆ ਵਰਗੀਆਂ ਪ੍ਰਥਾਵਾਂ ਖ਼ਤਮ ਕਰਨ ਦੀ ਲੋੜ ਹੈ। ਕਥਾ ਦੀ ਸ਼ੁਰੂਆਤ ਮੁੱਖ ਯਜਮਾਨ ਮਨੀਸ਼ ਗੁਪਤਾ ਤੇ ਪਰਿਵਾਰ ਵੱਲੋਂ ਭਾਗਵਤ ਪੂਜਨ ਨਾਲ ਕੀਤੀ ਗਈ। ਸਮਾਗਮ ’ਚ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਖੇਤਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ। ਅੰਤ ’ਚ ਪ੍ਰਬੰਧਕਾਂ ਵੱਲੋਂ ਕਥਾ ਵਿਆਸ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।