ਸ਼੍ਰੀ ਸਿੱਧ ਬਾਬਾ ਸੋਢਲ ਮੇਲਾ 28 ਤੋਂ, ਤਿਆਰੀਆਂ ਸ਼ੁਰੂ
ਜਾ.ਸ., ਜਲੰਧਰ : ਵਿਸ਼ਵ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਇਸ ਵਾਰ 28 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੰਦਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਪਰਿਕ੍ਰਮਾ ਦਾ ਕੰਪਲੈਕਸ ਤੇ ਤਲਾਬ 'ਚ ਪੇਂਟ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਤਲਾਬ ਦਾ ਚਾਰੇ ਪਾਸੇ ਜਿਥੇ ਗਰਿੱਲਾਂ ਦੀ ਮੁਰੰਮਤ ਦੀ ਜ਼ਰੂਰਤ ਸੀ, ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ।
Publish Date: Fri, 08 Sep 2023 10:20 PM (IST)
Updated Date: Fri, 08 Sep 2023 10:20 PM (IST)
ਜਾ.ਸ., ਜਲੰਧਰ : ਵਿਸ਼ਵ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਇਸ ਵਾਰ 28 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੰਦਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਪਰਿਕ੍ਰਮਾ ਦਾ ਕੰਪਲੈਕਸ ਤੇ ਤਲਾਬ 'ਚ ਪੇਂਟ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਤਲਾਬ ਦਾ ਚਾਰੇ ਪਾਸੇ ਜਿਥੇ ਗਰਿੱਲਾਂ ਦੀ ਮੁਰੰਮਤ ਦੀ ਜ਼ਰੂਰਤ ਸੀ, ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਕਾਰ ਸੇਵਾ ਕਮੇਟੀ ਵੱਲੋਂ ਮੇਲੇ ਦੌਰਾਨ ਮੰਦਰ ਕੰਪਲੈਕਸ ਦੇ ਅੰਦਰ 24 ਘੰਟੇ ਚੱਲਣ ਵਾਲੇ ਲੰਗਰ ਨੂੰ ਲੈ ਕੇ ਬੈਠਕਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਚੱਢਾ ਬਿਰਾਦਰੀ ਦੇ ਜਠੇਰੇ ਤੇ ਕੁਲ ਗੁਰੂ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ 28 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਮੇਲੇ ਦੌਰਾਨ ਚੱਢਾ ਬਰਾਦਰੀ, ਸੋਢਲ ਮੰਦਰ ਟਰੱਸਟ, ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰ ਸੇਵਾ ਕਮੇਟੀ ਤੇ ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਸਮੇਤ ਸੰਸਥਾਵਾਂ ਵੀ ਸਰਗਰਮ ਹੋ ਗਈਆਂ ਹਨ। ਮੰਦਰ ਨੂੰ ਸਜਾਉਣ ਦਾ ਕੰਮ ਇਨ੍ਹਾਂ ਦਿਨਾਂ 'ਚ ਸਿਖਰ 'ਤੇ ਹੈ।