ਸ਼ਿਵ ਪੁਰਾਣ ਕਥਾ ਸੰਪੰਨ
ਪਾਰਦੇਸ਼ਵਰ ਸਿੱਧਪੀਠ ਸ਼੍ਰੀ ਗੌਰੀ ਸ਼ੰਕਰ ਮੰਦਿਰ ਵਿਖੇ ਸ਼ਿਵ ਪੁਰਾਣ ਕਥਾ ਸੰਪੰਨ
Publish Date: Sat, 13 Dec 2025 09:18 PM (IST)
Updated Date: Sat, 13 Dec 2025 09:21 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪ੍ਰਦੇਸ਼ਵਰ ਸਿੱਧਪੀਠ ਸ਼੍ਰੀ ਗੌਰੀ ਸ਼ੰਕਰ ਮੰਦਿਰ ਗੁਰੂ ਅਮਰਦਾਸ ਨਗਰ ’ਚ ਕਰਵਾਈ ਗਈ ਸ਼ਿਵ ਪੁਰਾਣ ਕਥਾ ਦੀ ਸਮਾਪਤੀ ਕਰਦਿਆਂ ਆਚਾਰੀਆ ਸ਼ੇਸ਼ੇਂਦਰ ਮਨੀ ਨੇ ਕਿਹਾ ਕਿ ਅਰਧਨਾਰੀਸ਼ਵਰ ਭਗਵਾਨ ਸ਼ਿਵ ਦਾ ਇਕ ਰੂਪ ਹੈ ਇਹ ਰੂਪ ਦਰਸਾਉਂਦਾ ਹੈ ਕਿ ਮਨੁੱਖ ਤੇ ਪ੍ਰਕਿਰਤੀ ਸ਼ਿਵ ਤੇ ਸ਼ਕਤੀ ਇੱਕੋ ਸ਼ਕਤੀ ਦੇ ਦੋ ਪਹਿਲੂ ਹਨ। ਧਾਰਮਿਕ ਮਰਿਆਦਾ ਅਨੁਸਾਰ ਸਾਰੇ ਦੇਵੀ-ਦੇਵਤਿਆਂ ਦਾ ਆਗਮਨ, ਪੂਜਾ ਅਰਚਨਾ ਤੇ ਸਮੂਹਿਕ ਹਵਨ ਯੱਗ ਪੰਡਿਤ ਦੁਰਗੇਸ਼ ਸ਼ਾਸਤਰੀ, ਗਿਰੀਜੇਸ਼ ਸ਼ਾਸਤਰੀ ਤੇ ਪੰਡਿਤ ਵਿਵੇਕ ਸ਼ਾਸਤਰੀ ਦੀ ਮੌਜੂਦਗੀ ’ਚ ਹੋਇਆ। ਆਚਾਰੀਆ ਸ਼ੇਸ਼ੇਂਦਰ ਮਣੀ ਨੇ ਕਿਹਾ ਕਿ ਸ੍ਰਿਸ਼ਟੀ ਦੇ ਆਰੰਭ ’ਚ ਬ੍ਰਹਮਾ ਨੇ ਮਾਨਸਿਕ ਬ੍ਰਹਿਮੰਡ ਦੀ ਰਚਨਾ ਕੀਤੀ। ਪਰ ਇਹ ਅੱਗੇ ਵਧਣ ’ਚ ਅਸਮਰੱਥ ਸੀ। ਫਿਰ ਬ੍ਰਹਮਾ ਜੀ ਨੇ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ। ਖੁਸ਼ ਹੋ ਕੇ, ਸ਼ਿਵ ਜੀ ਅਰਧਨਾਰੀਸ਼ਵਰ ਦੇ ਰੂਪ ’ਚ ਪ੍ਰਗਟ ਹੋਏ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦੇ ਨਾਮ ਦਾ ਜਾਪ ਕਰਨਾ ਕਲਯੁਗ ’ਚ ਮੁਕਤੀ ਦਾ ਸਭ ਤੋਂ ਸਰਲ ਸਾਧਨ ਮੰਨਿਆ ਜਾਂਦਾ ਹੈ। ਪੰਜ ਅੱਖਰਾਂ ਵਾਲਾ ਮੰਤਰ ਓਮ ਨਮਹ ਸ਼ਿਵਾਏ ਵੇਦਾਂ ਦਾ ਸਾਰ ਹੈ। ਇਸਦਾ ਜਾਪ ਕਰਨ ਨਾਲ ਮਨ ਸ਼ਾਂਤ ਹੁੰਦਾ ਹੈ। ਇਸ ਮੌਕੇ ਸ਼ਿਵਪੁਰਾਣ ਕਥਾ ਦੀ ਪ੍ਰਬੰਧਕ ਕਮੇਟੀ, ਸਤਰੀ ਸਤਿਸੰਗ ਸਮਿਤੀ ਦੇ ਮੈਂਬਰ, ਅਹੁਦੇਦਾਰ ਤੇ ਸ਼ਿਵ ਭਗਤ ਉਰਮਿਲਾ ਸ਼ਰਮਾ, ਰਚਨਾ ਸ਼ਰਮਾ- ਸ਼ਿਸ਼ੂ ਸ਼ਰਮਾ ਸ਼ਾਂਤਲ, ਦਕਸ਼ਾ ਸ਼ਰਮਾ, ਅਖਿਲ ਸ਼ਰਮਾ, ਸੰਗੀਤਾ ਨੌਟਿਆਲ, ਭਗਤੀ ਸਾਗਰ ਸ਼ਾਸਤਰੀ, ਲਵਲੀ ਮਿਸ਼ਰਾ, ਊਸ਼ਾ ਸ਼ਰਮਾ, ਪੰਡਿਤ ਨਾਸ਼ਰਾ, ਪੰਡਿਤ ਮਿਸ਼ਾਲਾ, ਪੰਡਿਤ ਮਿਸ਼ਾਲਾ, ਸੁਨੀਲ ਵਿੱਜ, ਅਭਿਸ਼ੇਕ, ਆਸ਼ੂ, ਜੋਤੀ ਜੋਸ਼ੀ, ਸੰਧਿਆ ਸ਼ਰਮਾ, ਵੀਨਾ ਵਿਜ, ਵਿਨੋਦ ਮੌਦਗਿਲ ਆਦਿ ਹਾਜ਼ਰ ਸਨ।