ਬਿਜਲੀ ਕੱਟਾਂ ਦੇ ਵਿਰੋਧ ’ਚ ਲਾਇਆ ਧਰਨਾ
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਿਜਲੀ ਕੱਟਾਂ ਦੇ ਵਿਰੋਧ ’ਚ ਧਰਨੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Thu, 30 Apr 2026 10:29 PM (IST)
Updated Date: Thu, 30 Apr 2026 10:31 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਕੋਦਰ ਦੇ ਕੋਆਰਡੀਨੇਟਰ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਦੀ ਅਗਵਾਈ ਵਿੱਚ ਸੂਬੇ ਅੰਦਰ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਨਕੋਦਰ ਅਤੇ ਨੂਰਮਹਿਲ ਦੀਆਂ ਸਭ ਤਹਿਸੀਲਾਂ ਵਿੱਚ ਧਰਨੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਕੱਟ ਆਮ ਲੋਕਾਂ ਤੇ ਕਿਸਾਨਾਂ ਦੀ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਕਿਸਾਨਾਂ ਲਈ ਝੋਨੇ ਦੀ ਬਿਜਾਈ ਦਾ ਸੀਜ਼ਨ ਆ ਰਿਹਾ ਹੈ ਅਤੇ ਮੱਕੀ ਨੂੰ ਪਾਣੀ ਲੱਗ ਰਹੇ ਹਨ, ਜਿਸਦੇ ਕਾਰਨ ਮੱਕੀ ਦੀ ਫਸਲ ਤਬਾਹ ਹੋ ਰਹੀ ਹੈ। ਬਿਜਲੀ ਦੀ ਘਾਟ ਕਾਰਨ ਪੰਜਾਬ ਸਰਕਾਰ ਨੂੰ ਘੇਰਦਿਆਂ ਹੋਇਆਂ ਕੋਆਰਡੀਨੇਟਰ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਨੇ ਆਖਿਆ ਕਿ ਪੰਜਾਬ ਸਰਕਾਰ ਹਰ ਵਾਅਦੇ ਤੇ ਅਸਫਲ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਤੇ ਕਿਸਾਨਾਂ ਨੂੰ ਬਿਜਲੀ ਦੀ ਕਟੌਤੀ ਤੋਂ ਰਾਹਤ ਮਿਲਣੀ ਚਾਹੀਦੀ ਹੈ ਜੇ ਅਜਿਹਾ ਨਹੀਂ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮੇਜਰ ਸਿੰਘ ਔਜਲਾ ਸਾਬਕਾ ਚੇਅਰਮੈਨ, ਪਰਵਿੰਦਰ ਸਿੰਘ , ਸੁਖਦੇਵ ਸਿੰਘ ਗਹੀਰ, ਬਾਲੀ ਐਮਸੀ ਨੂਰਮਹਿਲ, ਗੁਰਪ੍ਰੀਤ ਸਿੰਘ ਭੰਡਾਲ, ਜਸਵੰਤ ਸਿੰਘ ਸਿੰਘਪੁਰ ਦੋਨਾਂ, ਇਕਬਾਲ ਸਿੰਘ, ਸੁਖਜੀਵਨ ਸਿੰਘ , ਹਰਵੇਲ ਸਿੰਘ ਖੀਵਾ ਸਰਕਲ ਪ੍ਰਧਾਨ ਉੱਗੀ, ਵਾਈਸ ਚੇਅਰਮੈਨ ਕਮਲਜੀਤ ਸਿੰਘ ਗੋਖਾ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਪਿਆਰਾ ਸਿੰਘ , ਪਿਆਰਾ ਸਿੰਘ ਕੈਥ ਸਰਕਲ ਪ੍ਰਧਾਨ ਬਿਲਗਾ ਸ਼ਹਿਰੀ, ਹਰਬੰਸ ਸਿੰਘ ਦਰਦੀ ਸਰਕਲ ਪ੍ਰਧਾਨ ਐੱਸਸੀ ਵਿੰਗ, ਬੂਟਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਆਗਿਆਕਾਰ ਸਿੰਘ ਔਜਲਾ, ਹਰਜਿੰਦਰ ਸਿੰਘ ਜਹਾਂਗੀਰ, ਐਡਵੋਕੇਟ ਜਸਵੰਤ ਸਿੰਘ ਬਲੱਗਣ, ਸਰਪੰਚ ਕੁਲਵਿੰਦਰ ਕੁਮਾਰ ਬਾਠ, ਜਸਵਿੰਦਰ ਸਿੰਘ ਉੱਗੀ ,ਲਖਵੀਰ ਸਿੰਘ ਸੰਘਾ, ਮੋਨੂੰ ਤਲਵਣ, ਜਸਪ੍ਰੀਤ ਸਿੰਘ ਰੋਜਰ, ਹਰਜਿੰਦਰ ਸਿੰਘ ਡੱਲਾ, ਜੱਸੀ ਖੋਖੇਵਾਲ ਮੈਂਬਰ ਬਲਾਕ ਸੰਮਤੀ, ਢਾਡੀ ਅਵਤਾਰ ਸਿੰਘ ਔਜਲਾ, ਨੰਬਰਦਾਰ ਰਣਜੀਤ ਸਿੰਘ, ਨੰਬਰਦਾਰ ਹਰਬਲਜੀਤ ਸਿੰਘ, ਸਤਬੀਰ ਸਿੰਘ , ਤਰਲੋਚਨ ਸਿੰਘ , ਬਿੰਦਰ ਸਿੰਘ ਭੁੱਲਰ, ਜਗਤਾਰ ਸਿੰਘ ਭੁੱਲਰ, ਮੰਗਾ ਸਿੰਘ ਭੁੱਲਰ, ਅਮਨ ਸਰਪੰਚ ਸ਼ੇਰਪੁਰ, ਰਵੀ ਸਰਪੰਚ ਬੋਪਾਰਾਵਾਂ, ਬਿੰਦਰ ਸਿੰਘ, ਸਰਜੀਤ ਸਿੰਘ ਧਾਲੀਵਾਲ ਅਤੇ ਹੋਰ ਵੀ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।