ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਕੈਲੇਫੋਰਨੀਆ ਨੇ ਕੀਤੀ ਪੰਥਕ ਕਾਨਫਰੰਸ
ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਕੈਲੇਫੋਰਨੀਆ ਨੇ ਕੀਤੀ ਪੰਥਕ ਕਾਨਫਰੰਸ
Publish Date: Sat, 08 Nov 2025 09:39 PM (IST)
Updated Date: Sat, 08 Nov 2025 09:40 PM (IST)

ਯੂਬਾ ਸਿਟੀ ਵਿਖੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਗਦਰੀ ਬਾਬਿਆਂ ਦੀ ਧਰਤੀ ਕੈਲੇਫੋਰਨੀਆ ਦੇ ਨਗਰ ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸਾਲਾਨਾ ਜੋੜ ਮੇਲਾ ਤੇ ਨਗਰ ਕੀਰਤਨ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਕੈਲੇਫੋਰਨੀਆ ਤੋਂ ਇਲਾਵਾ ਪੂਰੀ ਦੁਨੀਆ ਭਰ ਵਿੱਚੋ ਸੰਗਤਾਂ ਉਚੇਚੇ ਤੌਰ |ਤੇ ਨਤਮਸਤਕ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਲੀਫੋਰਨੀਆ ਦੇ ਪ੍ਰਧਾਨ ਭਾਈ ਤਰਸੇਮ ਸਿੰਘ ਖ਼ਾਲਸਾ (ਟੂਲੈਰੀ) ਨੇ ਦੱਸਿਆ ਕਿ ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਪੰਥਕ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸਿੱਖ ਸੰਗਤ, ਸਮੁੱਚੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਤੋ ਇਲਾਵਾ ਉਚੇਚੇ ਤੌਰ ’ਤੇ ਡਾਕਟਰ ਅਮਰਜੀਤ ਸਿੰਘ ਟੀਵੀ 84 ਵਾਲੇ , ਜੀਤ ਸਿੰਘ ਆਲੌਰਖ , ਬੀਬੀ ਗੁਰਦੀਪ ਕੌਰ ਹੁਸਟਨ, ਪਵਨ ਸਿੰਘ ਖ਼ਾਲਸਾ ਵਰਜੀਨੀਆ, ਗੁਰਦੇਵ ਸਿੰਘ ਪੈਸਲਵੀਨੀਆ, ਬਲਵਿੰਦਰ ਸਿੰਘ ਚੱਠਾ, ਸੰਤੋਖ ਸਿੰਘ ਇਡਿਆਨਾ ਨੇ ਹਾਜ਼ਰੀ ਲਗਵਾਈ। ਜੀਤ ਸਿੰਘ ਅਲੌਰਖ ਨੇ ਸਿਮਰਨਜੀਤ ਸਿੰਘ ਮਾਨ ਦੇ ਸੰਘਰਸ਼ ਤੇ ਉਨਾਂ ਨਾਲ ਕੀਤੇ ਹੋਏ ਕੰਮਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਪੰਥਕ ਬੁਲਾਰੇ ਡਾ਼ ਅਮਰਜੀਤ ਸਿੰਘ ਨੇ 1947 ਤੋਂ ਲੈ ਕੇ ਅੱਜ ਤੱਕ ਪੰਜਾਬ ਨਾਲ ਹੋ ਰਹੇ ਵਿਤਕਰੇ ਤੇ ਜਬਰ ਨੂੰ ਬਹੁਤ ਸਰਲ ਢੰਗ ਨਾਲ ਸੰਗਤ ਦੇ ਸਾਹਮਣੇ ਪੇਸ਼ ਕੀਤਾ। ਅੰਤ ’ਚ ਜਥੇਦਾਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਜੱਥੇਬੰਦੀਆਂ, ਪਾਰਟੀਬਾਜ਼ੀਆਂ ਤੇ ਕਮੇਟੀਆਂ ਤੋਂ ਉੱਪਰ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇੱਕ ਨਿਸ਼ਾਨ ਹੇਠਾਂ ਇਕੱਠੇ ਹੋ ਕੇ ਕੌਮੀ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣਾ ਚਾਹੀਦਾ ਹੈ। ਕਾਨਫਰੰਸ ਉਪਰੰਤ ਜੱਥੇਬੰਦੀ ਵੱਲੋਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਫਲੋਟ ਸਜਾਇਆ ਗਿਆ।