ਐੱਸਪੀ ਵਜੋਂ ਪਦਉੱਨਤ ਹੋਣ ਉਪਰੰਤ ਪਿੰਡ ਪਹੁੰਚੇ ਮਨਿੰਦਰਪਾਲ ਸਿੰਘ ਨੂੰ ਕੀਤਾ ਸਨਮਾਨਿਤ
ਐੱਸਪੀ ਵਜੋਂ ਪਦਉਨਤ ਹੋਣ ਉਪਰੰਤ ਆਪਣੇ ਪਿੰਡ ਢੰਡੋਵਾਲ ਵਿਖੇ ਪਹੁੰਚੇ ਸ਼ਹੀਦ ਬਲਜੀਤ ਸਿੰਘ ਦਾ ਸਪੁੱਤਰ ਦਾ ਕੀਤਾ ਗਿਆ ਸਨਮਾਨ
Publish Date: Sun, 26 Apr 2026 10:04 PM (IST)
Updated Date: Sun, 26 Apr 2026 10:07 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸਾਲ 2016 ’ਚ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਦੀਨਾਨਗਰ ਉੱਤੇ ਹੋਏ ਅੱਤਵਾਦੀ ਹਮਲੇ ਦੌਰਾਨ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਐੱਸਪੀ ਬਲਜੀਤ ਸਿੰਘ ਦੇ ਪੁੱਤਰ ਮਨਿੰਦਰਪਾਲ ਸਿੰਘ ਨੂੰ ਪੰਜਾਬ ਪੁਲਿਸ ਵਿਭਾਗ ਵੱਲੋਂ ਡੀਐੱਸਪੀ ਤੋਂ ਐੱਸਪੀ ਬਣਾਏ ਜਾਣ ਉਪਰੰਤ ਉਹ ਆਪਣੇ ਜੱਦੀ ਪਿੰਡ ਢੰਡੋਵਾਲ ਸ਼ਾਹਕੋਟ ਵਿਚ ਬਣੀ ਆਪਣੇ ਸ਼ਹੀਦ ਪਿਤਾ ਦੀ ਯਾਦਗਾਰ ਵਿਚ ਲੱਗੇ ਬੁੱਤ ਤੋਂ ਆਸ਼ੀਰਵਾਦ ਲੈਣ ਲਈ ਪਿੰਡ ਢੰਡੋਵਾਲ ਪਹੁੰਚੇ। ਇਸ ਉਪਰੰਤ ਗ੍ਰਾਮ ਪੰਚਾਇਤ ਪਿੰਡ ਢੰਡੋਵਾਲ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮਨਿੰਦਰਪਾਲ ਸਿੰਘ ਐੱਸਪੀ ਅਤੇ ਉਨ੍ਹਾਂ ਦੀ ਮਾਤਾ ਕੁਲਵੰਤ ਕੌਰ ਪਤਨੀ ਸ਼ਹੀਦ ਬਲਜੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਕੇਵਲ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਬਲਵੰਤ ਸਿੰਘ ਵੱਲੋਂ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਭਾਜਪਾ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਦੀਪਕ ਸ਼ਰਮਾ ਵੱਲੋਂ ਸ਼ਹੀਦ ਬਲਜੀਤ ਸਿੰਘ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਮਨਿੰਦਰਪਾਲ ਸਿੰਘ ਨੂੰ ਪਦਉੱਨਤ ਹੋਣ ’ਤੇ ਪਿੰਡ ਤੇ ਇਲਾਕਾ ਵਾਸੀਆਂ ਵੱਲੋਂ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਨਿੰਦਰਪਾਲ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਲਈ 11 ਹਜ਼ਾਰ ਰੁਪਏ ਭੇਟ ਕੀਤੇ ਗਏ। ਇਸ ਮੌਕੇ ਸ਼ਹੀਦ ਬਲਜੀਤ ਸਿੰਘ ਦੇ ਅਜੀਜ ਮਿੱਤਰ ਗੁਰਨਾਮ ਸਿੰਘ ਚੱਠਾ ਆੜ੍ਹਤੀਆ ਵੱਲੋਂ ਵੀ ਉਚੇਚੇ ਤੌਰ ’ਤੇ ਮਨਿੰਦਰਪਾਲ ਸਿੰਘ ਵੱਲੋਂ ਪੰਜਾਬ ਪੁਲਿਸ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦਾ ਜ਼ਿਕਰ ਕੀਤਾ ਤੇ ਹੋਰ ਤਰੱਕੀਆਂ ਦੀਆਂ ਦੁਆਵਾਂ ਦਿੱਤੀਆਂ। ਇਸ ਮੌਕੇ ਗੁਰਨਾਮ ਸਿੰਘ ਚੱਠਾ, ਬਲਿਹਾਰ ਸਿੰਘ ਚੱਠਾ ਸਰਪੰਚ, ਬਲਵਿੰਦਰ ਸਿੰਘ ਪੈਂਤੀ ਮਲਸੀਆਂ, ਹਰਦਿਆਲ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਦੇਬਾ ਸਾਬਕਾ ਸਰਪੰਚ, ਡਾ. ਨਗਿੰਦਰ ਸਿੰਘ ਬਾਂਸਲ ਪ੍ਰੋਗਰਾਮ ਐਂਕਰ ਦੂਰਦਰਸ਼ਨ, ਸੇਵਾਮੁਕਤ ਇੰਸਪੈਕਟਰ ਅਜੀਤ ਸਿੰਘ, ਮਨਿੰਦਰ ਸਿੰਘ ਬਦੇਸ਼ਾ, ਜਸਪਾਲ ਸਿੰਘ ਪਾਲਾ ਖ਼ਜ਼ਾਨਚੀ, ਨਿਰਮਲ ਸਿੰਘ ਕਿਸਾਨ ਆਗੂ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ ਬਦੇਸ਼ਾ, ਬੂਟਾ ਸਿੰਘ, ਹਰਪਾਲ ਸਿੰਘ ਫ਼ੌਜੀ, ਲਖਵਿੰਦਰ ਸਿੰਘ ਲੱਖਾ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।