ਐੱਸਜੀਐੱਨ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ
ਐੱਸਜੀਐੱਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ
Publish Date: Sat, 20 Sep 2025 08:12 PM (IST)
Updated Date: Sat, 20 Sep 2025 08:12 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਸਜੀਐੱਨ ਪਬਲਿਕ ਸਕੂਲ, ਪ੍ਰੀਤ ਨਗਰ ਸੋਢਲ ਰੋਡ ਦੇ ਵਿਦਿਆਰਥੀਆਂ ਨੇ 2025-26 ਖੇਡਾਂ ’ਚ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਚਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਲਵਪ੍ਰੀਤ ਨੇ ਅੰਡਰ-19 ਕੁਸ਼ਤੀ ’ਚ 74 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਹੈ ਤੇ ਹਰਮਨਦੀਪ ਸਿੰਘ ਨੂੰ ਜ਼ਿਲ੍ਹਾ ਵਾਲੀਬਾਲ ਦੀ ਟੀਮ ਲਈ ਚੁਣਿਆ ਗਿਆ ਹੈ। ਪ੍ਰਿੰਸੀਪਲ ਨੇ ਦੋਵਾਂ ਐਥਲੀਟਾਂ ਵੱਲੋਂ ਮਾਰੀਆਂ ਮੱਲਾਂ ਦਾ ਸਿਹਰਾ ਖੇਡ ਅਧਿਆਪਕਾ ਹਿਨਾ ਸਿਰ ਬੰਨ੍ਹਿਆ।