ਐੱਸਜੀਐੱਨ ਪਬਲਿਕ ਸਕੂਲ ਨੇ ਲਾਇਆ ਟ੍ਰਿਪ
ਐੱਸਜੀਐੱਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਿਦਿਆਰਥੀਆਂ ਲਈ ਇਕ ਰੋਮਾਂਚਕ ਤੇ ਮਨੋਰੰਜਕ ਟ੍ਰਿਪ ਲਾਇਆ। ਇਸ ਟਰਿਪ ਦੌਰਾਨ ਵਿਦਿਆਰਥੀਆਂ ਨੂੰ ਵੰਡਰਲੈਂਡ ਲਿਜਾਇਆ ਗਿਆ।
Publish Date: Tue, 26 May 2026 07:53 PM (IST)
Updated Date: Tue, 26 May 2026 07:55 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਸਜੀਐੱਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਿਦਿਆਰਥੀਆਂ ਲਈ ਇਕ ਰੋਮਾਂਚਕ ਤੇ ਮਨੋਰੰਜਕ ਟ੍ਰਿਪ ਲਾਇਆ। ਇਸ ਟਰਿਪ ਦੌਰਾਨ ਵਿਦਿਆਰਥੀਆਂ ਨੂੰ ਵੰਡਰਲੈਂਡ ਲਿਜਾਇਆ ਗਿਆ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟ੍ਰਿਪ ਵਿਦਿਆਰਥੀਆਂ ਦੀ ਸਮੁੱਚੀ ਵਿਕਾਸ ਵਿੱਚ ਮਦਦਗਾਰ ਸਾਬਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਦੇ ਮੌਕੇ ਵੀ ਮਿਲਦੇ ਹਨ। ਇਸ ਟ੍ਰਿਪ ਨੂੰ ਸਫਲ ਬਣਾਉਣ ਵਿੱਚ ਕੰਟਰੋਲਰ ਚਰਨਜੀਤ ਕੌਰ ਅਤੇ ਪ੍ਰਿੰਸੀਪਲ ਜਗਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਸੂਝਵਾਨ ਯੋਜਨਾ ਤੇ ਬੱਚਿਆਂ ਪ੍ਰਤੀ ਸੰਭਾਲ ਭਰੇ ਰਵੱਈਏ ਕਾਰਨ ਵਿਦਿਆਰਥੀਆਂ ਨੇ ਟ੍ਰਿਪ ਦਾ ਪੂਰਾ ਆਨੰਦ ਮਾਣਿਆ।