ਜਾਸ, ਜਲੰਧਰ : ਨਗਰ

ਜਾਸ, ਜਲੰਧਰ : ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੇ ਸੋਮਵਾਰ ਨੂੰ ਰੱਖੇ ਗਏ 33 ਕਰੋੜ ਦੇ ਕੰਮਾਂ ਦੇ ਪ੍ਰਸਤਾਵਾਂ ’ਚੋਂ 29.50 ਕਰੋੜ ਦੇ ਕੰਮ ਪਾਸ ਕਰ ਦਿੱਤੇ ਹਨ। ਕੈਂਟ ਹਲਕੇ ’ਚ ਫੁੱਟਪਾਥ ਬਣਾਉਣ ਲਈ 3.06 ਕਰੋੜ ਤੇ ਨਾਰਥ ਹਲਕੇ ਵਿਚ ਪਾਰਕਾਂ ਦੇ ਵਿਕਾਸ ਦਾ 46.45 ਕਰੋੜ ਦਾ ਟੈਂਡਰ ਪੈਂਡਿੰਗ ਕਰ ਦਿੱਤਾ ਗਿਆ ਹੈ। ਨਿਗਮ ਨੇ ਜੋ ਕੰਮ ਮਨਜ਼ੂਰ ਕੀਤੇ ਹਨ, ਉਨ੍ਹਾਂ ਵਿਚ ਮੁੱਖ ਤੌਰ 'ਤੇ ਸੀਵਰੇਜ ਸਫਾਈ ਤੇ ਪਾਈਪ ਲਾਈਨ ਦੀ ਮੁਰੰਮਤ ਦੇ ਕੰਮ ਸ਼ਾਮਲ ਹਨ। ਨਾਲ ਹੀ ਵੱਖ-ਵੱਖ ਗ੍ਰਾਂਟਾਂ ਰਾਹੀਂ ਲੱਗੀਆਂ 30 ਹਜ਼ਾਰ ਲਾਈਟਾਂ ਦੇ ਰੱਖ-ਰਖਾਅ ਲਈ 1.48 ਕਰੋੜ ਅਤੇ ਦੋਮੋਰੀਆ ਪੁਲ ਵਿਚ ਵਾਟਰ ਹਾਰਵੈਸਟਿੰਗ ਲਾਉਣ ਦਾ 58 ਲੱਖ ਦਾ ਟੈਂਡਰ ਮਨਜ਼ੂਰ ਕੀਤਾ ਗਿਆ ਹੈ।
ਨਿਗਮ ਨੇ ਜੋ ਕੰਮ ਰੋਕੇ ਹਨ, ਉਨ੍ਹਾਂ ’ਚ ਨਾਰਥ ਹਲਕੇ ਵਿਚ ਮੌਜੂਦਾ ਪਾਰਕਾਂ, ਸੈਂਟਰਲ ਵਰਜ ਤੇ ਪੈਚਵਰਕ ਦਾ ਕੰਮ ਹੈ, ਜਦਕਿ ਕੈਂਟ ਹਲਕੇ ’ਚ ਗੁਰੂ ਰਵਿਦਾਸ ਚੌਕ ਤੋਂ ਬੀਐੱਸਐੱਨਐੱਲ ਚੌਕ ਤੱਕ ਫੁੱਟਪਾਥ, ਪਾਰਕਿੰਗ ਤੇ ਗ੍ਰਿਲ, ਮਾਲ ਰੋਡ 'ਤੇ ਮਸੰਦ ਚੌਕ ਤੋਂ ਮੈਨਬ੍ਰੋ ਚੌਕ ਤੱਕ ਪੈਦਲ ਸੈਰ ਵਾਲਿਆਂ ਲਈ ਬਿਹਤਰ ਫੁੱਟਪਾਥ ਬਣਾਉਣਾ ਸ਼ਾਮਲ ਹੈ।
ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਆਗਾਮੀ ਮੀਟਿੰਗ ਮੌਨਸੂਨ 'ਤੇ ਹੈ ਤੇ ਇਸੇ ਕਾਰਨ ਮੌਨਸੂਨ ਤੋਂ ਪਹਿਲਾਂ ਸੀਵਰੇਜ ਦੀ ਸੁਪਰ ਸੱਕਸ਼ਨ ਮਸ਼ੀਨ ਨਾਲ ਸਫਾਈ, ਕਈ ਥਾਵਾਂ 'ਤੇ ਸੀਵਰੇਜ ਦੀ ਪਾਈਪਾਂ ਨੂੰ ਬਦਲਣਾ ਸ਼ਾਮਲ ਹੈ। ਨਾਲ ਹੀ ਵਾਟਰ ਸਪਲਾਈ, ਸਟ੍ਰੀਟ ਲਾਈਟਾਂ, ਸੜਕਾਂ, ਪਾਰਕ ਸਮੇਤ ਕਈ ਕੰਮਾਂ ਦੇ ਟੈਂਡਰ ਮਨਜ਼ੂਰ ਕੀਤੇ ਗਏ ਹਨ। ਨਾਲ ਹੀ ਵੱਖ-ਵੱਖ ਰੂਟਾਂ ਤੋਂ ਕੂੜਾ ਚੁੱਕਣ ਲਈ ਟ੍ਰੈਕਟਰ-ਟ੍ਰਾਲੀ ਹਾਈਰ ਕਰਨ ਦੇ ਟੈਂਡਰ ਵੀ ਮਨਜ਼ੂਰ ਕੀਤੇ ਗਏ ਹਨ। ਸੀਵਰਮੈਨ, ਫਿਟਰਕੁਲੀ, ਹਾਰਟੀਕਲਚਰ ਬ੍ਰਾਂਚ ਤੇ ਹੋਰ ਕੰਮਾਂ ਲਈ ਲੇਬਰ ਤੇ ਸਟਾਫ ਹਾਈਰ ਕਰਨ ਦੀ ਤਜਵੀਜ਼ ਵੀ ਪਾਸ ਕੀਤੀ ਗਈ ਹੈ।
ਦੋਆਬਾ ਚੌਕ ਤੋਂ ਸੋਢਲ ਚੌਕ-ਕਾਲੀ ਮਾਤਾ ਮੰਦਰ, ਡੀਏਵੀ ਫਲਾਈਓਵਰ ਤੋਂ ਜਨਤਾ ਕਾਲੋਨੀ ਤੇ ਮਕਸੂਦਾਂ ਚੌਕ ਤੋਂ ਮਕਸੂਦਾਂ ਫਲਾਈਓਵਰ ਤੱਕ ਗ੍ਰਿਲ ਲਾਉਣ ਦਾ ਕੰਮ ਵੀ ਪਾਸ ਕਰ ਦਿੱਤਾ ਗਿਆ ਹੈ। ਠੇਕੇਦਾਰ ਜੀਐੱਨ ਕੰਸਟਰਕਸ਼ਨ ਦੇ ਪੰਜ ਕੰਮ ਸਮੇਂ ’ਤੇ ਸ਼ੁਰੂ ਨਾ ਕਰਨ ’ਤੇ ਰੱਦ ਕਰ ਦਿੱਤੇ ਗਏ ਹਨ।
---
ਇਹ ਮੁੱਖ ਕੰਮ ਹੋਏ ਪ੍ਰਵਾਨ
ਸੁਪਰ ਸੱਕਸ਼ਨ ਮਸ਼ੀਨ : ਪਰਸ਼ੂਰਾਮ ਨਗਰ ਤੋਂ ਰੇਰੂ ਪਿੰਡ, ਇੰਡਸਟ੍ਰੀਅਲ ਐਸਟੇਟ, ਟ੍ਰਾਂਸਪੋਰਟ ਨਗਰ ਤੋਂ ਪਰਸ਼ੂਰਾਮ ਨਗਰ, ਮਕਸੂਦਾਂ ਡਿਸਪੋਜ਼ਲ ਤੋਂ ਜਲੰਧਰ ਅੰਮ੍ਰਿਤਸਰ ਬਾਈਪਾਸ ਇੰਟਰਸੈਕਸ਼ਨ ਤੋਂ ਜਿੰਦਾ ਰੋਡ, ਗਦਈਪੁਰ, ਇੰਡਸਟਰੀਅਲ ਏਰੀਆ ਡਿਸਪੋਜ਼ਲ ਤੋਂ ਦੋਆਬਾ ਚੌਕ ਤੇ ਆਸਪਾਸ ਦੇ ਸਾਰੇ ਇਲਾਕੇ, ਮਕਸੂਦਾਂ ਤੋਂ ਵਿਧੀਪੁਰ ਰੇਲਵੇ ਕ੍ਰਾਸਿੰਗ ਤੇ ਆਸ-ਪਾਸ, ਕਿਸ਼ਨਪੁਰਾ ਡਿਸਪੋਜ਼ਲ ਤੋਂ ਲੰਮਾ ਪਿੰਡ ਚੌਕ ਅਤੇ ਆਸ-ਪਾਸ, ਸ਼ੀਤਲਾ ਮੰਦਰ ਤੇ ਆਸ-ਪਾਸ ਦੇ ਇਲਾਕੇ, ਜਲੰਧਰ ਛਾਉਣੀ ਖੇਤਰ ਦੇ ਇਲਾਕੇ ਤੇ ਕੇਂਦਰੀ ਵਿਧਾਨ ਸਭਾ ਖੇਤਰ ਦੇ ਸਾਰੇ ਮੁੱਖ ਇਲਾਕੇ, ਅਰਬਨ ਐਸਟੇਟ ਤੋਂ ਸੁਹਾਨਾ ਅੰਡਰਪਾਸ ਤੋਂ ਹੋ ਕੇ ਡਿਫੈਂਸ ਕਾਲੋਨੀ ਤੱਕ।
------
ਸੀਵਰੇਜ : ਹਰਗੋਬਿੰਦ ਨਗਰ, ਖੂਬਸੂਰਤ ਨਗਰ, ਖਾਨਪੁਰ ਆਬਾਦੀ, ਬਾਬਾ ਦੀਪ ਸਿੰਘ ਨਗਰ, ਸਰੂਪ ਨਗਰ, ਗੁਪਤਾ ਕਾਲੋਨੀ, ਕਾਲੀਆ ਕਾਲੋਨੀ, ਸਲੇਮਪੁਰ ਮੁਸਲਮਾਨਾਂ, ਬਾਬਾ ਮੋਹਨ ਦਾਸ ਨਗਰ, ਗੁੱਜ਼ਾਪੀਰ ਰੋਡ, ਮੁਹੱਲਾ ਕਰਾਰ ਖਾਨ, ਟੋਬੜੀ ਮੁਹੱਲਾ, ਪੰਜਾਬੀ ਬਾਗ, ਅੰਮ੍ਰਿਤ ਵਿਹਾਰ, ਅੰਮ੍ਰਿਤ ਵਿਹਾਰ ਐਕਸਟੈਂਸ਼ਨ, ਵੀਨਸ ਵੈਲੀ, ਅਸ਼ੋਕ ਵਿਹਾਰ, ਨੀਵੀਂ ਆਬਾਦੀ, ਇੰਡਸਟ੍ਰੀਅਲ ਏਰੀਆ ਕਾਲੀ ਮਾਤਾ ਮੰਦਰ ਨੇੜੇ, ਗੁਰੂ ਨਾਨਕ ਨਗਰ, ਗੁਰੂ ਰਵਿਦਾਸ ਨਗਰ, ਰੋਜ਼ ਪਾਰਕ ਸ਼ੀਤਲ ਨਗਰ, ਗੋਲਡਨ ਰੈਵੀਨਿਊ, ਜਯੋਤੀ ਨਗਰ, ਗੁਰਜੇਪਾਲ ਨਗਰ, ਦਸ਼ਮੇਸ਼ ਨਗਰ, ਚਰਚ ਕਾਲੋਨੀ, ਸਾਗਰ ਐਨਕਲੇਵ, ਵਾਰਡ ਨੰਬਰ 43, ਸਿਮਰਨ ਐਨਕਲੇਵ, ਮਾਡਲ ਟਾਊਨ, ਚਰਚ ਵਾਲੀ ਗਲੀ, ਗੁਰੂ ਨਗਰ, ਵਾਰਡ ਨੰਬਰ 32, ਸਤਿਕਰਤਾਰ ਨਗਰ, ਰਿਸ਼ੀ ਨਗਰ, ਨਿਊ ਯੂਨੀਵਰਸਲ ਕਾਲੋਨੀ, ਹਾਵੜਾ ਕਾਲੋਨੀ, ਸਟਾਰ ਪੈਰਾਡਾਈਜ਼ ਕਾਲੋਨੀ, ਹਰਿਦਵਾਰ ਨਗਰ, ਮਕਸੂਦ ਚੌਕ ਤੋਂ ਜਿੰਦਾ ਰੋਡ, ਗੁਰੂ ਰਵਿਦਾਸ ਨਗਰ, ਚੱਕ ਜਿੰਦਾ ਪਿੰਡ, ਸੰਤ ਨਗਰ, ਵਾਰਡ ਨੰਬਰ 44।
----
ਸੜਕਾਂ : ਕਪੂਰਥਲਾ ਰੋਡ 'ਤੇ ਇੰਟਰਲਾਕਿੰਗ ਟਾਈਲਾਂ, ਮਾਲ ਰੋਡ ਤੋਂ ਮੈਨਬ੍ਰੋ ਚੌਕ ਤੱਕ ਫੁੱਟਪਾਥ, ਆਬਾਦਪੁਰਾ, ਮਿੱਠੂ ਬਸਤੀ, ਗੁਰੂ ਰਵਿਦਾਸ ਚੌਕ ਤੋਂ ਬੀਐੱਸਐੱਨਐੱਲ ਚੌਕ ਤੱਕ ਫੁੱਟਪਾਥ-ਪਾਰਕਿੰਗ ਤੇ ਗ੍ਰਿਲ, ਬਾਬਾ ਬੁੱਢਾ ਦੀ ਪੁਲੀ ਤੋਂ ਕਪੂਰਥਲਾ ਰੋਡ ਇੰਟਰਲਾਕਿੰਗ ਟਾਈਲਾਂ, ਭਾਰਗੋ ਕੈਂਪ, ਇੰਡਸਟ੍ਰੀਅਲ ਏਰੀਆ ’ਚ ਬਾਬਾ ਰੁਲੀਆ ਸ਼ਾਹ ਵਾਲੀ ਸੜਕ, ਸ਼ਿਵ ਨਗਰ, ਮਦਨ ਫਲੌਰ ਮਿਲ ਜ਼ੋਨ ਦਫਤਰ ਦੇ ਤਹਿਤ ਸਰਫੇਸ ਵਾਟਰ ਪ੍ਰੋਜੈਕਟ ਲਈ ਤੋੜੀਆਂ ਗਈਆਂ ਸੜਕਾਂ ਦਾ ਨਿਰਮਾਣ, ਪੀਏਪੀ ਕੈਂਪਸ ਦੀਆਂ ਸੜਕਾਂ ਦੇ ਦੋ ਟੈਂਡਰ, ਨਾਗਰਾ ਤੋਂ ਡੇਰਾ ਰਾਧਾ ਸੁਆਮੀ, ਬੈਂਕ ਕਾਲੋਨੀ, ਗੁਰੂ ਨਾਨਕ ਨਗਰ।
---
ਕੂੜਾ ਚੁੱਕਣਾ : ਵਰਿਆਣਾ ਡੰਪ ਰੋਡ ਬਿਸਤ ਦੋਆਬ ਨਹਿਰ, ਕਪੂਰਥਲਾ ਰੋਡ ਤੋਂ ਜਗਜੀਵਨ ਰਾਮ ਚੌਕ, ਬਬਰੀਕ ਚੌਕ ਤੋਂ ਫੁੱਟਬਾਲ ਚੌਕ, ਬਸਤੀ ਅੱਡਾ ਰੋਡ ਤੋਂ ਕੂੜਾ ਚੁੱਕਣ ਲਈ ਟ੍ਰੈਕਟਰ-ਟਰਾਲੀ, ਮਿੱਠੂ ਬਸਤੀ ਰੋਡ ਤੋਂ ਅਵਤਾਰ ਨਗਰ ਰੋਡ ਵਾਇਆ ਪੁਰਾਣੀ ਨਗਰ ਗੁਰਦੁਆਰਾ ਸਾਹਿਬ, ਰਾਮਾਮੰਡੀ ਤੋਂ ਨੰਗਲ ਸ਼ਾਮਾਂ, ਗੜ੍ਹਾ ਚੌਕ ਤੋਂ ਅਰਬਨ ਐਸਟੇਟ ਫੇਜ਼ 2, ਵਡਾਲਾ ਚੌਕ ਤੋਂ ਮਿੱਠਾਪੁਰ ਚੌਕ ਰੇਲਵੇ ਸਟੇਸ਼ਨ, ਸ਼ਾਸਤਰੀ ਮਾਰਕੀਟ ਚੌਕ ਤੋਂ ਕਮਲ ਪੈਲੇਸ ਰੋਡ।