ਨਿਗਮ ਦੀ ਵਰਕਸ਼ਾਪ ਦਾ ਸੀਵਰੇਜ ਜਾਮ
ਨਗਰ ਨਿਗਮ ਦੀ ਵਰਕਸ਼ਾਪ ਦਾ ਸੀਵਰੇਜ ਜਾਮ, ਸ਼ਿਕਾੲਤ ਤੇ ਵੀ ਸੁਨਵਾਈ ਨਹੀਂ
Publish Date: Fri, 17 Apr 2026 09:58 PM (IST)
Updated Date: Fri, 17 Apr 2026 10:00 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਦੀਵੇ ਥੱਲੇ ਹਨੇਰਾ ਦੀ ਕਹਾਵਤ ਨਗਰ ਨਿਗਮ ’ਤੇ ਸਹੀ ਤਰ੍ਹਾਂ ਢੁੱਕਦੀ ਹੈ, ਜਿਸ ਦੀ ਮਿਸਾਲ ਨਗਰ ਨਿਗਮ ਦੀ ਲੰਮਾ ਪਿੰਡ ਵਰਕਸ਼ਾਪ ਤੋਂ ਮਿਲਦੀ ਹੈ, ਜਿਥੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਜਾਮ ਹੈ ਤੇ ਇਸ ਦੀ ਸ਼ਿਕਾਇਤ ਓਐੱਡਐੱਮ ਦੇ ਐੱਸਈ ਨੂੰ ਕੀਤੀ ਗਈ ਪਰ ਕੋਈ ਸੁਨਵਾਈ ਨਹੀਂ ਹੋ ਰਹੀ। ਡਰਾਈਵਰ ਟੈਕਨੀਕਲ ਹੈਲਥ ਬ੍ਰਾਂਚ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਹੈ ਕਿ ਸੀਵਰੇਜ ਬੰਦ ਹੋਣ ਕਾਰਨ ਉਨ੍ਹਾਂ ਦੇ ਦਫਤਰ ਦੇ ਬਾਹਰ ਗੰਦਗੀ ਫੈਲੀ ਹੋਈ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਐਤਵਾਰ ਤਕ ਬੰਦ ਸੀਵਰੇਜ ਨਾ ਖੋਲ੍ਹਿਆ ਗਿਆ ਤਾਂ ਸੋਮਵਾਰ ਨੂੰ ਡਰਾਈਵਰ ਟੈਕਨੀਕਲ ਯੂਨੀਅਨ ਨਿਗਮ ਦੇ ਮੇਨ ਗੇਟ ’ਤੇ ਧਰਨਾ ਦੇਣ ਲਈ ਮਜਬੂਰ ਹੋਵੇਗੀ।