ਸਤਿਗੁਰੂ ਕਬੀਰ ਭਵਨ ਗੜ੍ਹਾ ਤੋਂ ਕੱਢੀ 7ਵੀਂ ਸਾਂਝੀ ਪ੍ਰਭਾਤ ਫੇਰੀ
ਸਤਿਗੁਰੂ ਕਬੀਰ ਭਵਨ ਗੜਾ ਤੋਂ ਕੱਢੀ ਸੱਤਵੀਂ ਸਾਂਝੀ ਪ੍ਰਭਾਤ ਫੇਰੀ
Publish Date: Sun, 17 May 2026 07:49 PM (IST)
Updated Date: Mon, 18 May 2026 04:13 AM (IST)

ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਅਚਾਰੀਆ ਜਗਦੀਸ਼ ਦਾਸ ਨੇ ਕੀਤੀ ਪ੍ਰਭਾਤ ਫੇਰੀ ਦੀ ਅਗਵਾਈ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 7ਵੀਂ ਸਾਂਝੀ ਪ੍ਰਭਾਤ ਫੇਰੀ ਐਤਵਾਰ ਨੂੰ ਸਤਿਗੁਰੂ ਕਬੀਰ ਭਵਨ, ਲੇਬਰ ਕਾਲੋਨੀ, ਗੜ੍ਹਾ ਤੋਂ ਕੱਢੀ ਗਈ। ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਦੇ ਸਹਿਯੋਗ ਸਦਕਾ ਕੱਢੀ ਗਈ ਇਸ ਸਾਂਝੀ ਪ੍ਰਭਾਤ ਫੇਰੀ ਦੀ ਅਗਵਾਈ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਅਚਾਰੀਆ ਜਗਦੀਸ਼ ਦਾਸ ਜੀ ਵੱਲੋਂ ਕੀਤੀ ਗਈ। ਪ੍ਰਭਾਤ ਫੇਰੀ ’ਚ ਜਲੰਧਰ ਦੇ ਵੱਖ-ਵੱਖ ਮੰਦਿਰਾਂ ਦੇ ਪ੍ਰਧਾਨ, ਚੇਅਰਮੈਨ ਤੇ ਮੈਂਬਰਾਂ ਦੇ ਨਾਲ-ਨਾਲ ਭਾਰੀ ਗਿਣਤੀ ’ਚ ਸੰਗਤ ਨੇ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਗਵਾਈ। ਪ੍ਰਭਾਤ ਫੇਰੀ ਸਤਿਗੁਰੂ ਕਬੀਰ ਭਵਨ ਲੇਬਰ ਕਾਲੋਨੀ ਤੋਂ ਆਰੰਭ ਹੋ ਕੇ ਬਾਬਾ ਜੀਵਨ ਸਿੰਘ ਚੌਕ, ਫੱਗੂ ਮੁਹੱਲਾ, ਕੈਂਟ ਰੋਡ, ਜੰਞ ਘਰ, ਫਗਵਾੜੀ ਮੁਹੱਲਾ, ਪੁਰਾਣੀ ਪੁਲਿਸ ਚੌਕੀ ਤੋਂ ਹੁੰਦੇ ਹੋਏ ਮਹਾਰਿਸ਼ੀ ਦਇਆਨੰਦ ਚੌਕ ਵਿਖੇ ਪਹੁੰਚਣ ’ਤੇ ਇੰਦਰਜੀਤ ਭਗਤ ਸੰਸਥਾ ਸਤਿਗੁਰ ਕਬੀਰ ਭਵਨ ਲੇਬਰ ਕਾਲੋਨੀ, ਰਾਜਕੁਮਾਰ ਸਚਦੇਵਾ, ਸਤੀਸ਼ ਜੱਗੀ, ਰਮਨ ਭਗਤ, ਸੰਜੇ ਭਗਤ, ਜਤਿਨ ਭਗਤ ਜੋਗਿੰਦਰ ਭਗਤ ਨੇ ਫੁੱਲਾਂ ਦੀ ਵਰਖਾ ਕਰ ਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਪ੍ਰਭਾਤ ਫੇਰੀ ਦੇ ਮਾਰਗ ’ਚ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ਸੰਗਤ ਲਈ ਠੰਢੇ ਮਿੱਠੇ ਜਲ ਤੇ ਕਈ ਤਰ੍ਹਾਂ ਦੇ ਲੰਗਰ ਆਦਿ ਲਾਏ ਗਏ ਸਨ। ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਤੇ ਸਤਿਗੁਰ ਕਬੀਰ ਭਵਨ ਗੜ੍ਹਾ ਦੀ ਇਸਤਰੀ ਸਤਿਸੰਗ ਸਭਾ ਵੱਲੋਂ ਕਬੀਰ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ। ਪ੍ਰਭਾਤ ਫੇਰੀ ਸੋਮਨਾਥ ਦੇ ਗ੍ਰਹਿ ਵਿਖੇ ਪਹੁੰਚਣ ’ਤੇ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਅਚਾਰੀਆ ਮਹੰਤ ਜਗਦੀਸ਼ ਦਾਸ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਾਠੀ ਰਾਮ ਲਾਲ, ਸਤਿਗੁਰੂ ਕਬੀਰ ਮੁੱਖ ਮੰਦਿਰ ਦੇ ਪ੍ਰਧਾਨ ਰਾਕੇਸ਼ ਭਗਤ, ਚੇਅਰਮੈਨ ਸਤੀਸ਼ ਬਿੱਲਾ, ਦੀਸ਼ਾਂਤ ਭਗਤ, ਡਾ. ਸ਼ਿਵ ਦਿਆਲ ਮਾਲੀ, ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਬੌਬੀ, ਕੈਸ਼ੀਅਰ ਚਰਨਜੀਤ ਭਗਤ, ਬਲਵਿੰਦਰ ਬਿੱਟੂ, ਸਾਬਕਾ ਕੌਂਸਲਰ ਪ੍ਰਭ ਦਿਆਲ ਭਗਤ, ਕੌਂਸਲਰ ਸੱਤਿਆ ਭਗਤ, ‘ਆਪ’ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਸ਼ੁਭਾਸ਼ ਭਗਤ, ਓਮ ਪ੍ਰਕਾਸ਼ ਭਗਤ, ਕਿਰਪਾਲ ਪਾਲੀ, ਸਤਬੀਰ ਬੱਬੂ, ਰੋਹਿਤ ਭਗਤ, ਨਿਤਿਨ ਭਗਤ, ਰਵੀ ਭਗਤ, ਸੋਮਨਾਥ, ਰਮੇਸ਼ ਮੱਖਣ, ਸੌਦਾਗਰ ਮੱਲ ਆਦਿ ਮੌਜੂਦ ਸਨ। ਪ੍ਰਭਾਤ ਫੇਰੀ ਉਪਰੰਤ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ।