ਸੇਠ ਰਾਮ ਚੰਦ ’ਚ ਮਨਾਇਆ ਮਾਂ ਦਿਵਸ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 09 May 2026 06:38 PM (IST)
Updated Date: Sat, 09 May 2026 06:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੇਠ ਰਾਮ ਚੰਦ ਹਾਈ ਸਕੂਲ ਗੜ੍ਹਾ ’ਚ ਮਦਰਸ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਲਿਊ ਹਾਊਸ ਦੇ ਪ੍ਰੀਤੀ, ਹੀਨਾ, ਹੀਨਾ ਮਹਿਤਾ, ਰੇਖਾ, ਗੀਤਾ, ਅਨੁਰਾਧਾ ਤੇ ਨੀਤੂ ਮੈਡਮ ਸ਼ਾਮਲ ਸਨ। ਇਸ ਮੌਕੇ ਕਾਰਡ ਮੇਕਿੰਗ, ਬੁੱਕੇ ਮੇਕਿੰਗ, ਪੋਸਟਰ ਮੇਕਿੰਗ, ਹੈਂਡ ਪੇਂਟਿੰਗ ਦੀਆਂ ਮੁਕਾਬਲੇਬਾਜ਼ੀਆਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਨੇ ਕਵਿਤਾਵਾਂ, ਗਾਣੇ ਤੇ ਆਪਣੀ ਮਾਂ ਪ੍ਰਤੀ ਸੁੰਦਰ ਵਿਚਾਰ ਪ੍ਰਗਟ ਕੀਤੇ। ਇਸ਼ਿਕਾ, ਅਰਪਿਤਾ, ਪ੍ਰਾਚੀ, ਪਾਯਲ, ਵੰਸ਼ਿਕਾ, ਪੈਰਿਸ਼ਾ, ਦਿਕਸ਼ਾ, ਏਕਤਾ, ਰਾਜਵਰਦਨ, ਲੱਕੀ, ਪਿਯੂਸ਼ ਆਦਿ ਵਿਦਿਆਰਥੀਆ ਨੇ ਹਿੱਸਾ ਲਿਆ। ਸਕੂਲ ਦੇ ਚੇਅਰਮੈਨ ਚੰਦਨ ਚੁੱਘ ਤੇ ਨੀਤਿਕਾ ਚੁੱਘ ਨੇ ਵੀ ਬੱਚਿਆਂ ਨੂੰ ਇਸ ਮਦਰਸ ਡੇ ਮੌਕੇ ਵਧਾਈ ਦਿੱਤੀ। ਪ੍ਰਿੰਸੀਪਲ ਰਾਜ ਕੁਮਾਰ ਨੇ ਵੀ ਬੱਚਿਆਂ ਦਾ ਉਤਸ਼ਾਹ ਵਧਾਇਆ ਤੇ ਵਧਾਈ ਦਿੱਤੀ।