ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੜਕੀਆਂ : ਜੈਨ
ਦੋਆਬਾ ਕਾਲਜ ਵਿਖੇ ਨਾਰੀ ਸਸ਼ਕਤੀਕਰਨ ਤੇ ਭਾਸ਼ਣ ਮੁਕਾਬਲੇ ’ਤੇ ਸੈਮੀਨਾਰ ਕਰਵਾਇਆ
Publish Date: Tue, 16 Sep 2025 07:53 PM (IST)
Updated Date: Tue, 16 Sep 2025 07:53 PM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਮਹਿਲਾ ਵਿਕਾਸ ਸੈੱਲ ਦੀਪਤੀ ਤੇ ਐੱਨਜੀਓ ਅਲਫਾ ਮਹੇਂਦਰੂ ਫਾਊਂਡੇਸ਼ਨ ਵੱਲੋਂ ਨਾਰੀ ਸਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ ਤੇ ਭਾਸ਼ਣ ਮੁਕਾਬਲੇ ਕਰਵਾਏ। ਆਕਰਸ਼ੀ ਜੈਨ ਏਡੀਸੀਪੀ, ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ, ਪ੍ਰਿੰਸੀਪਲ ਡਾ. ਨਵਜੋਤ ਕੌਰ, ਸਵਰਾਜ ਗਰੋਵਰ ਬਤੌਰ ਬੁਲਾਰੇ ਹਾਜ਼ਰ ਹੋਏ, ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਤੇ ਰਮੇਸ਼ ਮਹੇਂਦਰੂ ਨੇ ਕੀਤਾ। ਏਡੀਸੀਪੀ ਆਕਰਸ਼ੀ ਜੈਨ ਨੇ ਹਾਜ਼ਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ’ਚ ਲੜਕੀਆਂ ਨੂੰ ਸਮਾਨਤਾ ਦੇ ਅਧਿਕਾਰ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ। ਸਾਰੀ ਲੜਕੀਆਂ ਨੂੰ ਸਮਾਨ ਨਿਰਮਾਣ ਲਈ ਅੱਗੇ ਆਉਣਾ ਚਾਹੀਦਾ ਹੈ। ਡਾ. ਪੂਜਾ ਪਰਾਸ਼ਰ ਤੇ ਡਾ. ਨਵਜੋਤ ਕੌਰ ਨੇ ਵੀ ਨਾਰੀ ਸਸ਼ਕਤੀਕਰਨ ’ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਅੱਜ ਦੇ ਦੌਰ ’ਚ ਨਾਰੀ ਵਧੀਆ ਸਮਾਜ ਦੇ ਨਿਰਮਾਣ ’ਚ ਸਾਕਾਰਾਤਮਕ ਭੂਮਿਕਾ ਨਿਭਾਅ ਰਹੀ ਹੈ। ਇਸ ਮੌਕੇ ਕਾਲਜ ਦੇ ਅਨਮੋਲ, ਸਿਮਰਨ, ਦੇਵਸਯ, ਅਮ੍ਰਿਤਾ, ਖੁਸ਼ੀ, ਕੰਚਨ, ਇਸ਼ਿਤਾ, ਭੂਮਿਕਾ, ਮਿਨਲ, ਨਿਹਾਰਿਕਾ, ਰੋਹਨ, ਕ੍ਰੀਤਿਕਾ ਨੇ ਨਾਰੀ ਸਸ਼ਕਤੀਕਰਨ ਭਾਸ਼ਣ ਮੁਕਾਬਲੇ ’ਚ ਹਿੱਸਾ ਲੈ ਕੇ ਵਿਚਾਰ ਪ੍ਰਕਟ ਕੀਤੇ। ਭਾਸ਼ਣ ਮੁਕਾਬਲੇ ’ਚ ਮਿਨਲ ਨੇ ਪਹਿਲਾ, ਭੂਮਿਕਾ ਨੇ ਦੂਜਾ ਤੇ ਕ੍ਰੀਤਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੇਵਸਯ ਨੂੰ ਯਾਦਗਾਰੀ ਚਿੰਨ੍ਹ ਦਾ ਪੁਰਸਕਾਰ ਦਿੱਤਾ ਗਿਆ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਨਾਰੀ ਸਸ਼ਕਤੀਕਰਨ ਵਰਗੇ ਅਹਿਮ ਵਿਸ਼ਿਆਂ ’ਤੇ ਇਸ ਤਰ੍ਹਾਂ ਦੀ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਕਿਉਂਕਿ ਲਿੰਗ ਸਮਾਨਤਾ ਅੱਜ ਦੇ ਸਮੇਂ ਦੀ ਮੰਗ ਹੈ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਤੇ ਪਤਵੰਤਿਆਂ ਨੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਸਿਮਰਨ ਸਿੱਧੂ, ਡਾ. ਸ਼ਿਵਿਕਾ ਦੱਤਾ, ਪ੍ਰੋ. ਸਾਕਸ਼ੀ ਤੇ ਪ੍ਰੋ. ਪ੍ਰਵੀਨ ਹਾਜ਼ਰ ਸਨ।