ਦੋਆਬਾ ਕਾਲਜ ’ਚ ਓਰਲ ਡੈਂਟਲ ਕੇਅਰ ’ਤੇ ਸੈਮੀਨਾਰ
ਦੋਆਬਾ ਕਾਲਜ ’ਚ ਓਰਲ ਡੈਂਟਲ ਕੇਅਰ 'ਤੇ ਸੈਮੀਨਾਰ ਕਰਵਾਇਆ
Publish Date: Thu, 30 Apr 2026 07:07 PM (IST)
Updated Date: Thu, 30 Apr 2026 07:10 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਬਾਇਓਟੈਕਨੋਲੋਜੀ ਤੇ ਪੈਰਾਮੈਡੀਕਲ ਸਾਇੰਸ ਵਿਭਾਗ ਵੱਲੋਂ ਓਰਲ ਡੈਂਟਲ ਕੇਅਰ ਤੇ ਸੈਮੀਨਾਰ ਦਾ ਕਰਵਾਇਆ ਗਿਆ, ਜਿਸ ਵਿੱਚ ਮਸ਼ਹੂਰ ਡੈਂਟਲ ਸਰਜਨ ਡਾ. ਮੰਜੂ ਬਾਲਾ ਬਤੌਰ ਮੁੱਖ ਬੁਲਾਰੇ ਹਾਜਰ ਹੋਏ। ਡਾ. ਮੰਜੂ ਬਾਲਾ ਨੇ ਓਰਲ ਕੈਂਸਰ ਦੇ ਲੱਛਣਾਂ ਅਤੇ ਉਸਦੇ ਇਲਾਜ ਲਈ ਉਪਲਬੱਧ ਆਧੁਨਿਕ ਤੌਰ ਤਰੀਕੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਮਨੁੱਖ ਦੇ ਜਬੜੇ ਵਿੱਚ ਹੋਣ ਵਾਲੀ ਟ੍ਰਾਈਜੇਮਿਨਲ ਨਿਊਰਾਲਿਜਯਾ ਵਰਗੇ ਗੰਭੀਰ ਦਰਦ ਦੀ ਰੋਕਥਾਮ ਅਤੇ ਉਪਲਬੱਧ ਇਲਾਜ ਬਾਰੇ ਦੱਸਿਆ। ਉਨ੍ਹਾਂ ਨੇ ਕਲੀਨਿਕਲ ਲੇਬ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਬਲੱਡ ਕਲੈਕਸ਼ਨ, ਮਰੀਜ਼ ਦੀ ਨਸ ਨੂੰ ਪਛਾਣਨਾ, ਖੂਨ ਦੀ ਜਾਂਚ ਵਿੱਚ ਵਰਤੋ ਜਾਣ ਵਾਲੇ ਯੰਤਰ ਜਿਵੇਂ ਕਿ ਸੈਂਟਰੀਫਿਊਜ਼ ਮਸ਼ੀਨ, ਮਾਇਕ੍ਰੋਸਕੋਪ ਹੋਰ ਯੰਤਰਾਂ ਦੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਆਪਣੇ ਦੰਦਾਂ ਅਤੇ ਮਸੂੜਿਆਂ ਦੀ ਸਾਫ਼-ਸਫ਼ਾਈ ਰੱਖਣ ਅਤੇ ਇਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਬਚਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ । ਸਵਾਲ-ਜਵਾਬ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਡਾ. ਅਰਸ਼ਦੀਪ ਸਿੰਘ, ਡਾ. ਅਸ਼ਵਨੀ ਕੁਮਾਰ, ਡਾ. ਸ਼ਿਵਿਕਾ ਦਿੱਤਾ, ਪ੍ਰੋ. ਸਾਕਸ਼ੀ ਤੇ ਪ੍ਰੋ. ਸਮਾਇਲ ਨੇ ਡਾ. ਮੰਜੂ ਬਾਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।