ਜੰਡਿਆਲਾ ਮੰਜਕੀ ਦੇ ਸਹਿਜਦੀਪ ਸਿੰਘ ਦੀ ਕੈਨੇਡਾ ’ਚ ਪੀਸ ਅਫਸਰ ਵਜੋਂ ਨਿਯੁਕਤੀ
ਜੰਡਿਆਲਾ ਮੰਜਕੀ ਦੇ ਸਹਿਜਦੀਪ ਸਿੰਘ ਦੀ ਕੈਨੇਡਾ ਵਿੱਚ ਪੀਸ ਅਫਸਰ ਵਜੋਂ ਨਿਯੁਕਤੀ
Publish Date: Sun, 03 May 2026 09:39 PM (IST)
Updated Date: Mon, 04 May 2026 04:15 AM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਜੰਡਿਆਲਾ ਮੰਜਕੀ ਨਾਲ ਸਬੰਧਤ ਕੇਸਧਾਰੀ ਨੌਜਵਾਨ ਸਹਿਜਦੀਪ ਸਿੰਘ ਦੀ ਮਿਨਿਸਟਰੀ ਆਫ ਸੋਲਿਸਟਰ ਜਨਰਲ, ਉਂਟਾਰੀਓ (ਕੈਨੇਡਾ) ਵੱਲੋਂ ਪੀਸ ਅਫਸਰ ਵਜੋਂ ਨਿਯੁਕਤੀ ਕੀਤੀ ਗਈ ਹੈ। ਇਸ ਅਹੁਦੇ ਲਈ ਉਨ੍ਹਾਂ ਨੂੰ ਲਿਖਤੀ, ਸਰੀਰਕ, ਇੰਟਰਵਿਊ ਅਤੇ ਹੋਰ ਕਈ ਕਠਿਨ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪਿਆ। ਸਹਿਜਦੀਪ ਸਿੰਘ, ਪ੍ਰਸਿੱਧ ਪੰਜਾਬੀ ਅਖਬਾਰ ਦੇ ਪੱਤਰਕਾਰ ਸੁਰਜੀਤ ਸਿੰਘ ਜੰਡਿਆਲਾ ਅਤੇ ਅਧਿਆਪਕਾ ਜਸਵੀਰ ਕੌਰ ਦੇ ਪੁੱਤਰ ਹਨ। ਉਨ੍ਹਾਂ ਦੀ ਇਸ ਉਪਲਬਧੀ ਨਾਲ ਜੰਡਿਆਲਾ ਮੰਜਕੀ ਦਾ ਨਾਮ ਕੈਨੇਡਾ ਵਿੱਚ ਵੀ ਰੌਸ਼ਨ ਹੋਇਆ ਹੈ। ਉਨ੍ਹਾਂ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਸਹਿਜਦੀਪ ਸਿੰਘ ਹਮੇਸ਼ਾ ਆਪਣਾ ਨਿਸ਼ਾਨਾ ਪਹਿਲਾਂ ਹੀ ਤੈਅ ਕਰ ਲੈਂਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਕਰਦਾ ਹੈ। 2001 ਵਿੱਚ ਕੈਨੇਡਾ ਜਾਣ ਤੋਂ ਬਾਅਦ ਉਨ੍ਹਾਂ ਨੇ ਸ਼ੁਰੂਆਤੀ ਦੌਰ ਵਿੱਚ ਮਜ਼ਦੂਰੀ, ਕਾਰ ਵਾਸ਼ ਅਤੇ ਸਬ-ਵੇ ਆਦਿ ਕੰਮ ਕਰਕੇ ਸੰਘਰਸ਼ ਭਰਿਆ ਜੀਵਨ ਵੀ ਜੀਆ। ਪੀਸ ਅਫਸਰ ਬਣਨ ਤੋਂ ਪਹਿਲਾਂ ਸਹਿਜਦੀਪ ਸਿੰਘ ਕੈਨੇਡਾ ਦੀ ਇੱਕ ਵੱਡੀ ਬ੍ਰਾਡਬੈਂਡ ਕੰਪਨੀ ਵਿੱਚ ਟੈਕਨੀਸ਼ੀਅਨ ਵਜੋਂ ਸੇਵਾ ਨਿਭਾ ਰਹੇ ਸਨ। ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਇਸ ਉਪਲਬਧੀ ‘ਤੇ ਮਾਣ ਪ੍ਰਗਟ ਕਰਦਿਆਂ ਸਹਿਜਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ।