ਸਰਯੂ ਯਮੁਨਾ ਐਕਸਪ੍ਰੈੱਸ ਅੱਠ ਤੇ ਮਾਤਾ ਵੈਸ਼ਨੋ ਦੇਵੀ ਸਪੈਸ਼ਲ ਸਵਾ ਪੰਜ ਘੰਟੇ ਲੇਟ
ਜਾਸ, ਜਲੰਧਰ : ਰੇਲ
Publish Date: Sat, 25 Apr 2026 10:59 PM (IST)
Updated Date: Sat, 25 Apr 2026 11:01 PM (IST)
ਜਾਸ, ਜਲੰਧਰ : ਰੇਲ ਗੱਡੀਆਂ ’ਚ ਵਧਦੀ ਭੀੜ ਤੇ ਉਨ੍ਹਾਂ ਦੇ ਦੇਰੀ ਨਾਲ ਆਉਣ ਕਾਰਨ ਮੁਸਾਫਰਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਚਾਹੇ ਰੇਲਵੇ ਵੱਲੋਂ ਪੈਸੰਜਰ, ਮੇਲ ਜਾਂ ਐਕਸਪ੍ਰੈੱਸ ਗੱਡੀਆਂ ਚਲਾਈਆਂ ਜਾ ਰਹੀਆਂ ਹੋਣ ਜਾਂ ਫਿਰ ਸਪੈਸ਼ਲ ਗੱਡੀਆਂ, ਹਰ ਇਕ ਆਪਣੇ ਤੈਅ ਸਮੇਂ ਤੋਂ ਘੰਟਿਆਂ ਦੀ ਦੇਰੀ ਨਾਲ ਪੁੱਜ ਰਹੀਆਂ ਹਨ। ਨਾਲ ਹੀ ਵਧਦੀ ਗਰਮੀ ਮੁਸਾਫਰਾਂ ਦੀਆਂ ਮੁਸ਼ਕਲਾਂ ਨੂੰ ਹੋਰ ਵੀ ਵਧਾ ਰਹੀ ਹੈ ਪਰ ਮੁਸਾਫਰਾਂ ਨੂੰ ਮਜਬੂਰਨ ਉਡੀਕ ’ਚ ਸਟੇਸ਼ਨ ’ਤੇ ਬੈਠਣਾ ਪੈ ਰਿਹਾ ਹੈ।
ਦੇਰ ਨਾਲ ਆਉਣ ਵਾਲੀਆਂ ਗੱਡੀਆਂ ’ਚ ਸਰਯੂ ਯਮੁਨਾ ਐਕਸਪ੍ਰੈੱਸ ਅੱਠ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਸਪੈਸ਼ਲ ਸਵਾ ਪੰਜ ਘੰਟੇ, ਇੰਦੌਰ ਐਕਸਪ੍ਰੈਸ ਚਾਰ ਘੰਟੇ, ਸੱਚਖੰਡ ਐਕਸਪ੍ਰੈੱਸ ਪੌਣੇ ਚਾਰ ਘੰਟੇ, ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ ਸਾਢੇ ਤਿੰਨ ਘੰਟੇ, ਹੀਰਾਕੁੰਡ ਐਕਸਪ੍ਰੈੱਸ ਦੋ ਘੰਟੇ, ਸ਼ਾਲੀਮਾਰ ਐਕਸਪ੍ਰੈੱਸ ਸਵਾ ਇਕ ਘੰਟਾ, ਹੇਮਕੁੰਟ ਐਕਸਪ੍ਰੈੱਸ ਇਕ ਘੰਟਾ, ਬਿਆਸ ਸਪੈਸ਼ਲ, ਸਵਰਨ ਜੈਅੰਤੀ ਸ਼ਤਾਬਦੀ ਐਕਸਪ੍ਰੈੱਸ, ਅੰਡਮਾਨ ਐਕਸਪ੍ਰੈੱਸ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਤੇ ਭਗਤ ਕੀ ਕੋਠੀ ਐਕਸਪ੍ਰੈੱਸ ਅੱਧਾ ਘੰਟਾ ਦੇਰ ਨਾਲ ਪੁੱਜੀਆਂ ਹਨ।