ਸਰਬਜੀਤ ਮਹਿਮੀ ਨੇ 10ਵੀਂ ’ਚ 96.8% ਅੰਕ ਹਾਸਲ ਕੀਤੇ
ਸਰਬਜੀਤ ਮਹਿਮੀ ਨੇ ਦਸਵੀਂ ’ਚ 96.8 ਫ਼ੀਸਦੀ ਅੰਕ ਹਾਸਲ ਕਰਕੇ ਕੀਤਾ ਮਾਤਾ-ਪਿਤਾ ਤੇ ਸਕੂਲ ਦਾ ਨਾਮ ਰੌਸ਼ਨ
Publish Date: Thu, 30 Apr 2026 07:41 PM (IST)
Updated Date: Thu, 30 Apr 2026 07:43 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਆਈਸੀਐੱਸਈ ਬੋਰਡ ਨਵੀਂ ਦਿੱਲੀ ਵੱਲੋਂ ਜਾਰੀ ਕੀਤੇ ਗਏ 2026 ਦੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਸੈਕਰਡ ਹਾਰਟ ਕਾਨਵੈਂਟ ਸਕੂਲ, ਕਿਸ਼ਨਗੜ੍ਹ ਦੀ ਵਿਦਿਆਰਥਣ ਸਰਬਜੀਤ ਮਹਿਮੀ ਨੇ 96.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਉਪਲੱਬਧੀ ਨਾਲ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਸਰਬਜੀਤ ਦੇ ਪਿਤਾ ਡਾ. ਬਲਵੀਰ ਮੰਨਣ ਤੇ ਮਾਤਾ ਰੀਨਾ ਕੁਮਾਰੀ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਦੱਸਿਆ ਕਿ ਉਸ ਨੇ ਸਾਲ ਭਰ ਲਗਾਤਾਰ ਮਿਹਨਤ ਕਰਕੇ ਇਹ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਸਿਸਟਰ ਭਾਰਤੀ ਤੇਗਲਾ, ਜਮਾਤ ਇੰਚਾਰਜ ਜੋਤੀ ਭਾਰਦਵਾਜ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਰਹਿਨੁਮਾਈ ਨਾਲ ਇਹ ਨਤੀਜਾ ਸੰਭਵ ਹੋਇਆ। ਸਰਬਜੀਤ ਮਹਿਮੀ ਨੇ ਸਫਲਤਾ ਦਾ ਸਿਹਰਾ ਮਾਤਾ-ਪਿਤਾ, ਅਧਿਆਪਕਾਂ ਅਤੇ ਸਕੂਲ ਦੇ ਸਹਿਯੋਗ ਨੂੰ ਦਿੱਤਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ।