ਸੰਤ ਯੋਗੀ ਨਰਾਇਣ ਜੀ ਦੀ ਬਰਸੀ ਮਨਾਈ
ਸ੍ਰੀ ਚੰਦਰ ਸਿਧਯੋਗ ਆਸ਼ਰਮ ਵਿਖੇ ਸੰਤ ਯੋਗੀ ਨਰਾਇਣ ਜੀ ਦੀ ਬਰਸੀ ਮਨਾਈ
Publish Date: Tue, 19 May 2026 08:10 PM (IST)
Updated Date: Wed, 20 May 2026 04:10 AM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਉੱਪਲ ਖਾਲਸਾ ਸਥਿਤ ਸ਼੍ਰੀ ਚੰਦਰ ਸਿਧਯੋਗ ਆਸ਼ਰਮ ਵਿਖੇ ਸੰਤ ਯੋਗੀ ਨਰਾਇਣ ਜੀ ਦੀ ਯਾਦ ’ਚ ਸਾਲਾਨਾ ਸੰਤ ਸਮਾਗਮ ਸੰਤ ਵਾਸਦੇਵ ਜੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ 16 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸੰਤ ਵਾਸਦੇਵ ਜੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਗਿਆਨੀ ਅਮਰਜੀਤ ਸਿੰਘ ਤੇ ਗਿਆਨੀ ਵਰਿੰਦਰ ਸਿੰਘ ਦੇ ਕੀਰਤਨੀ ਜਥਿਆਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਮਹੰਤ ਚੇਤਨ ਦਾਸ, ਮਹੰਤ ਵਰਿੰਦਰ ਦਾਸ ਮਹੇਮਾ, ਮਹੰਤ ਗੁਰਚਰਨ ਦਾਸ, ਪੰਡਿਤ ਰਵਿੰਦਰ ਦੁਬੇ, ਮਹੰਤ ਮਹੇਸ਼ ਚੰਦਰ ਤੇ ਸੁਆਮੀ ਕੁਲਦੀਪ ਦਾਸ ਜੀ ਨੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਧਾਰਮਿਕ ਵਿਚਾਰਾਂ ਨਾਲ ਜੋੜਿਆ। ਸਮਾਗਮ ਦੌਰਾਨ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਵਿਜੇ ਅਨੇਜਾ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।