ਸੰਤ ਜੂਦਸ ਕਾਨਵੈਂਟ ਸਕੂਲ ਛਾਇਆ
ਆਈਸੀਐੱਸਈ ਜੋਨਲ ਖੇਡਾਂ ’ਚ ਸੰਤ ਜੂਦਸ ਕਾਨਵੈਂਟ ਸਕੂਲ, ਦੀ ਸ਼ਾਨਦਾਰ ਜਿੱਤ
Publish Date: Tue, 05 May 2026 09:13 PM (IST)
Updated Date: Tue, 05 May 2026 09:14 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਈਸੀਐਸ ਮਈ ਬੋਰਡ ਵੱਲੋਂ ਕਰਵਾਈਆਂ ਗਈਆਂ ਜ਼ੋਨਲ ਲੈਵਲ ਦੀਆਂ ਖੇਡਾਂ ਵਿੱਚ ਸੰਤ ਜੂਦਸ ਕਾਨਵੈਂਟ ਸਕੂਲ, ਸ਼ਾਹਕੋਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਲੜਕਿਆਂ ਕ੍ਰਿਕਟ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਸਿਸਟਰ ਵਿਨਾਇਆ ਨੇ ਦੱਸਿਆ ਕਿ ਕ੍ਰਿਕਟ ਮੁਕਾਬਲਾ ਕਰਾਇਸਟ ਜੋਤੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ’ਚ ਕਰਵਾਇਆ ਗਿਆ। ਸੰਤ ਜੂਦਸ ਕਾਨਵੈਂਟ ਸਕੂਲ, ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੈਚ ਜਿੱਤ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਮੈਚ ਦੌਰਾਨ ਬੌਲਿੰਗ ਅਤੇ ਬੈਟਿੰਗ ਦੋਵੇਂ ਖੇਤਰਾਂ ਵਿੱਚ ਟੀਮ ਦਾ ਦਬਦਬਾ ਬਣਿਆ ਰਿਹਾ। ਡਾਇਰੈਕਟਰ ਫਾਦਰ ਵਰਗੀਸ ਨੇ ਖਿਡਾਰੀਆਂ ਦੀ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।