ਸੰਤ ਜਵਾਲਾ ਸਿੰਘ ਜੀ ਹਰਖੋਵਾਲਿਆਂ ਦਾ ਜਨਮ ਦਿਹਾੜਾ ਮਨਾਇਆ
ਸ਼ਰਧਾ ਨਾਲ ਮਨਾਇਆ ਸੰਤ ਜਵਾਲਾ ਸਿੰਘ ਜੀ ਹਰਖੋਵਾਲਿਆਂ ਦਾ ਜਨਮ ਦਿਹਾੜਾ
Publish Date: Tue, 05 May 2026 07:35 PM (IST)
Updated Date: Tue, 05 May 2026 07:38 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਜਨਮ ਅਸਥਾਨ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਿਖੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲਿਆਂ ਦਾ 137 ਵਾਂ ਜਨਮ ਦਿਹਾੜਾ ਮਨਾਇਆ ਗਿਆ। ਡੇਰਾ ਸੰਤਗੜ੍ਹ ਕਪੂਰਥਲਾ ਰੋਡ ਦੇ ਮੁਖੀ ਸੰਤ ਬਾਬਾ ਭਗਵਾਨ ਸਿੰਘ ਨੇ ਦੱਸਿਆ ਕਿ ਦੇਸ਼ -ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਮਾਗਮ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਕੇ 26ਵੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਸਜਾਏ ਗਏ। ਇਸ ਵਿੱਚ ਭਾਈ ਇੰਦਰਜੀਤ ਸਿੰਘ, ਭਾਈ ਅਰਜਨ ਸਿੰਘ ਸ੍ਰੀ ਪਾਉਂਟਾ ਸਾਹਿਬ ਵਾਲੇ, ਭਾਈ ਸਤਨਾਮ ਸਿੰਘ ਸੋਨੂੰ ਨੁਸ਼ਹਿਰੇ ਵਾਲੇ, ਬਾਬਾ ਲਾਲ ਸਿੰਘ ਪਿਹੋਵੇ ਵਾਲੇ, ਬਾਬਾ ਬਲਬੀਰ ਸਿੰਘ ਗੁਰਦੁਆਰਾ ਬਾਬਾ ਸੋਭਾ ਸਿੰਘ ਜੀ ਲੰਗੇਰੀ, ਗਿਆਨੀ ਸੋਹਣ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਡੇਰਾ ਸੰਤਗੜ੍ਹ ਲੰਗੇਰੀ, ਢਾਡੀ ਜੱਥਾ ਗਿਆਨੀ ਗੁਰਦਿਆਲ ਸਿੰਘ ਜੀ ਨੇ ਕਥਾ, ਕੀਰਤਨ ਤੇ ਗੁਰ-ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਜਨਮ ਅਸਥਾਨ ਡੇਰਾ ਸੰਤਗੜ੍ਹ ਦੇ ਮੁਖੀ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲਿਆਂ ਨੇ ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕਰਦਿਆਂ ਨਗਰ ਨਿਵਾਸੀਆਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਜਸਵਿੰਦਰ ਸਿੰਘ ਯੂ.ਕੇ., ਸਰਦੂਲ ਸਿੰਘ ਸੋਢੀ ਯੂ.ਕੇ., ਸੁਖਵਿੰਦਰ ਸਿੰਘ, ਬਾਬਾ ਬਲਵੰਤ ਸਿੰਘ ਹਰਖੋਵਾਲ, ਜੱਥੇਦਾਰ ਬਾਬਾ ਗੁਰਦੇਵ ਸਿੰਘ ਬਜਵਾੜਾ ਕਲਾਂ, ਸੰਤ ਬਲਰਾਜ ਸਿੰਘ ਜਿਆਣ, ਬਾਬਾ ਬਲਬੀਰ ਸਿੰਘ ਲਾਂਗਰੀ, ਬਾਬਾ ਨਾਗਰ ਸਿੰਘ, ਦਮਨਜੀਤ ਸਿੰਘ, ਬਾਬਾ ਦਿਲਬਾਗ ਸਿੰਘ, ਗਿਆਨੀ ਹਰੀ ਸਿੰਘ, ਰਾਜਿੰਦਰ ਸਿੰਘ ਪਾਲੀ, ਭਾਈ ਸੇਵਾ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ। ਆਏ ਮਹਾਂਪੁਰਖਾਂ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਸੰਤ ਭਗਵਾਨ ਸਿੰਘ ਹਰਖੋਵਾਲਿਆਂ ਨੇ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਹਰਖੋਵਾਲ ਤੇ ਹੋਤੀ ਮਰਦਾਨ ਸੰਪ੍ਰਦਾਇ ਦੀ ਸੰਗਤਾਂ ਵੱਲੋਂ ਅਮਰਦੀਪ ਸਿੰਘ ਸੰਘਾ ਅਤੇ ਗਿਆਨੀ ਰਣਧੀਰ ਸਿੰਘ ਸੰਭਲ ਵੱਲੋਂ ਸੰਤ ਭਗਵਾਨ ਸਿੰਘ ਹਰਖੋਵਾਲਿਆਂ ਨੂੰ ਮਹਾਂਪੁਰਖਾਂ ਦੇ ਜਨਮ ਉਤਸਵ ਦੀ ਯੂ.ਕੇ. ਤੋਂ ਫੋਨ ਰਾਹੀਂ ਵਧਾਈ ਦਿੱਤੀ। ਜਸਵੰਤ ਸਿੰਘ ਰਾਣਾ, ਬ੍ਰਹਮਜੋਤ ਸਿੰਘ ਸੰਘਾ, ਗੁਰਦੇਵ ਕੌਰ ਸੰਘਾ, ਜਸਵਿੰਦਰ ਕੌਰ, ਗਿਆਨੀ ਅਵਤਾਰ ਸਿੰਘ ਸਟੇਜ ਸਕੱਤਰ, ਮਨਪ੍ਰੀਤ ਸਿੰਘ, ਤ੍ਰਿਲੋਚਨ ਸਿੰਘ ਕਾਲੜਾ ਆਦਿ ਸੰਗਤਾਂ ਹਾਜ਼ਰ ਸਨ।