ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਸ਼ਰਧਾ ਨਾਲ ਮਨਾਈ
ਡੇਰਾ ਸੱਚਖੰਡ ਬੱਲਾਂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਸ਼ਰਧਾ ਨਾਲ ਮਨਾਈ ਗਈ
Publish Date: Sun, 17 May 2026 07:13 PM (IST)
Updated Date: Mon, 18 May 2026 04:13 AM (IST)

ਸੰਤ ਨਿਰੰਜਣ ਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਜੇਠ ਮਹੀਨੇ ਦਾ ਦੱਸਿਆ ਮਹੱਤਵ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡੇਰਾ ਸੱਚਖੰਡ ਬੱਲਾਂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਕਰਵਾਏ ਗਏ। ਉਪਰੰਤ ਸੰਤ ਨਿਰੰਜਣ ਦਾਸ ਜੀ ਮਹਾਰਾਜ ਵੱਲੋਂ ਸੰਗਤਾਂ ਨੂੰ ਜੇਠ ਮਹੀਨੇ ਦਾ ਮਹੱਤਵ ਸਰਵਣ ਕਰਵਾਇਆ ਗਿਆ ਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਸੰਤ ਲੇਖ ਰਾਜ ਜੀ ਨੇ ਵੀ ਜੇਠ ਮਹੀਨੇ ਸਬੰਧੀ ਵਿਚਾਰ ਸਾਂਝੇ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਸੇਵਾਦਾਰ ਹਰਦੇਵ ਦਾਸ ਵੱਲੋਂ ਗੁਰਬਾਣੀ ਦੇ ਪ੍ਰਚਾਰ ਤੇ ਧਾਰਮਿਕ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਿੱਖਿਆ ਦਿੱਤੀ ਗਈ। ਸਮਾਗਮ ਦੌਰਾਨ ਗਿਆਨੀ ਕੁਲਵੰਤ ਸਿੰਘ ਕਜਲਾ, ਵਿਰਦੀ ਬ੍ਰਦਰ ਰਾਏਪੁਰ ਵਾਲੇ, ਭਾਈ ਹਰਪਾਲ ਪਾਲੀ ਅਲਾਵਲਪੁਰ ਤੇ ਭਾਈ ਨਰਿੰਦਰ ਹੈਰੀ ਦੇ ਜਥਿਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਕੀਰਤਨ ਤੇ ਮਿਸ਼ਨਰੀ ਗੀਤ ਪੇਸ਼ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਕੱਤਰ ਸੱਤਪਾਲ ਹੀਰ, ਧਰਮਪਾਲ ਸਕੱਤਰ, ਸੇਵਾਦਾਰ ਹਰਦੇਵ ਦਾਸ, ਸੁਖਦੇਵ ਸੁੱਖੀ ਸਾਬਕਾ ਸਰਪੰਚ, ਗਿਆਨੀ ਹਰਮੇਸ਼ ਕੁਮਾਰ, ਧਰਮਵੀਰ, ਸੇਵਾਦਾਰ ਸ਼ਾਮ ਲਾਲ, ਸਤੀਸ਼ ਕੁਮਾਰ ਤੇ ਦਲਜੀਤ ਕੁਮਾਰ ਰਾਏਪੁਰ ਸਮੇਤ ਇਲਾਕੇ ਭਰ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ। ਅੰਤ ’ਚ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।