ਸਾਈਂ ਸਾਬਰੀ ਦੋਆਬਾ ਜ਼ੋਨ ਦੇ ਵਾਈਸ ਚੇਅਰਮੈਨ ਬਣੇ
ਸਾਈ ਸ਼ੌਕਤ ਅਲੀ ਸਾਬਰੀ ਦੋਆਬਾ ਜੋਨ ਦੇ ਵਾਈਸ ਚੇਅਰਮੈਨ ਨਿਯੁਕਤ
Publish Date: Mon, 18 May 2026 06:32 PM (IST)
Updated Date: Mon, 18 May 2026 06:33 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਦਰਗਾਹ ਪੀਰ ਬਾਬਾ ਹਸਤ ਬਲੀ ਸ਼ਾਹ ਜੀ, ਪਿੰਡ ਥਲਾ ’ਚ ਪੰਜਾਬ ਪ੍ਰਧਾਨ ਦੀਪਕ ਸ਼ਾਹ ਦੀ ਅਗਵਾਈ ਹੇਠ ਕਰਵਾਈ ਗਈ। ਮੀਟਿੰਗ ਦੌਰਾਨ ਸਾਈ ਸ਼ੌਕਤ ਅਲੀ ਸਾਬਰੀ ਨੂੰ ਦੋਆਬਾ ਜ਼ੋਨ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਾਈ ਸ਼ੌਕਤ ਅਲੀ ਸਾਬਰੀ ਨੇ ਨਵੀਂ ਜ਼ਿੰਮੇਵਾਰੀ ਲਈ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਤਨ-ਮਨ ਨਾਲ ਸੰਸਥਾ ਦੀ ਬੇਹਤਰੀ ਅਤੇ ਸਮਾਜ ਸੇਵਾ ਲਈ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਪੰਜਾਬ ਪ੍ਰਧਾਨ ਦੀਪਕ ਸ਼ਾਹ, ਸਲੀਮ ਸੁਲਤਾਨੀ, ਬਾਬਾ ਰਜੇਸ਼ ਦਾਸ (ਨਵਾਂ ਸ਼ਹਿਰ), ਬਾਬਾ ਮੋਤੀ ਜੀ ਅੱਪਰਾ, ਬਾਬਾ ਬੁੱਧੂ ਸ਼ਾਹ, ਸਰਪੰਚ ਰਾਜਕੁਮਾਰ ਪੰਚ, ਰਾਜਕੁਮਾਰ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।