ਵਿਸ਼ਵ ਸੂਫੀ ਸੰਤ ਸਮਾਜ ਮਿਸ਼ਨ ਦੋਆਬਾ ਜ਼ੋਨ ਦੇ ਚੇਅਰਮੈਨ ਬਣੇ ਸਾਈਂ ਸ਼ੌਕਤ ਅਲੀ ਸਾਬਰੀ
ਸਾਂਈ ਸ਼ੌਕਤ ਅਲੀ ਸਾਬਰੀ ਵਿਸ਼ਵ ਸੂਫੀ ਸੰਤ ਸਮਾਜ ਮਿਸ਼ਨ ਦੇ ਦੋਆਬਾ ਜ਼ੋਨ ਦੇ ਚੇਅਰਮੈਨ ਨਿਯੁਕਤ
Publish Date: Sun, 17 May 2026 06:34 PM (IST)
Updated Date: Mon, 18 May 2026 04:10 AM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਦਰਗਾਹ ਪੀਰ ਬਾਬਾ ਹਸਤ ਬਲੀ ਸ਼ਾਹ ਜੀ ਥਲਾ ਦੇ ਗੱਦੀਨਸ਼ੀਨ ਸਾਈਂ ਸ਼ੌਕਤ ਅਲੀ ਸਾਬਰੀ ਨੂੰ ਵਿਸ਼ਵ ਸੂਫੀ ਸੰਤ ਸਮਾਜ ਮਿਸ਼ਨ (ਰਜਿ.) ਪੰਜਾਬ ਵੱਲੋਂ ਦੋਆਬਾ ਜ਼ੋਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਮਿਸ਼ਨ ਦੇ ਪੰਜਾਬ ਪ੍ਰਧਾਨ ਬਾਬਾ ਦੀਪਕ ਸ਼ਾਹ ਵੱਲੋਂ ਕੀਤੀ ਗਈ। ਆਪਣੀ ਨਿਯੁਕਤੀ ’ਤੇ ਸਾਈਂ ਸ਼ੌਕਤ ਅਲੀ ਸਾਬਰੀ ਨੇ ਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸਮਾਜਿਕ ਕੁਰੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਵੇਦਾਂ ਤੇ ਸਰਬ ਧਰਮ ਗ੍ਰੰਥਾਂ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕਰਨਗੇ। ਇਸ ਤੋਂ ਇਲਾਵਾ ਸੰਸਕ੍ਰਿਤ, ਪੰਜਾਬੀ, ਗੁਰਮੁਖੀ ਤੇ ਉਰਦੂ ਭਾਸ਼ਾਵਾਂ ਦੇ ਪ੍ਰਚਾਰ ਲਈ ਵੀ ਵਚਨਬੱਧ ਰਹਿਣਗੇ। ਇਸ ਮੌਕੇ ਸਾਈਂ ਸਲੀਮ ਸੁਲਤਾਨੀ, ਸਾਈਂ ਸੋਮਨਾਥ ਸਿੱਧੂ ਰਹਿਨੁਮਾ, ਚੇਅਰਮੈਨ ਮਹੰਤ ਨਰਿੰਦਰਪਾਲ ਸ਼ਰਮਾ, ਨਰਿੰਦਰ ਸਿੰਘ ਜਨਰਲ ਸਕੱਤਰ, ਬਾਬਾ ਰਾਜੇਸ਼ ਦਾਸ ਨਵਾਂਸ਼ਹਿਰ, ਸਾਈਂ ਅਤਾਉੱਲਾ ਕਾਦਰੀ ਉਰਫ਼ ਮੋਤੀ ਸਾਈਂ ਅੱਪਰਾ, ਸਰਪੰਚ ਰਾਜ ਕੁਮਾਰ, ਬਾਬਾ ਬੁੱਧੂ ਸ਼ਾਹ ਮੁਕੰਦਪੁਰ ਤੇ ਪੰਚ ਰਾਜ ਕੁਮਾਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।