Sad News : ਪ੍ਰਸਿੱਧ ਪੰਜਾਬੀ ਗੀਤਕਾਰ ਚੰਨ ਗੁਰਾਇਆ ਵਾਲਾ ਦਾ ਦੇਹਾਂਤ, ਸੰਗੀਤ ਜਗਤ 'ਚ ਸੋਗ ਦੀ ਲਹਿਰ
ਪ੍ਰਸਿੱਧ ਪੰਜਾਬੀ ਲੋਕ ਗੀਤ ਅਤੇ ਅਨੇਕਾਂ ਧਾਰਮਿਕ ਗੀਤਾਂ ਨੂੰ ਲਿਖਣ ਵਾਲੇ ਪ੍ਰਸਿੱਧ ਗੀਤਕਾਰ ਚੰਨ ਗੁਰਾਇਆ ਵਾਲਾ ਅੱਜ 97 ਸਾਲ ਦੀ ਉਮਰ ਵਿਚ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ।
Publish Date: Tue, 05 May 2026 09:42 PM (IST)
Updated Date: Tue, 05 May 2026 09:45 PM (IST)
ਜਲੰਧਰ : ਪ੍ਰਸਿੱਧ ਪੰਜਾਬੀ ਲੋਕ ਗੀਤ ਅਤੇ ਅਨੇਕਾਂ ਧਾਰਮਿਕ ਗੀਤਾਂ ਨੂੰ ਲਿਖਣ ਵਾਲੇ ਪ੍ਰਸਿੱਧ ਗੀਤਕਾਰ ਚੰਨ ਗੁਰਾਇਆ ਵਾਲਾ ਅੱਜ 97 ਸਾਲ ਦੀ ਉਮਰ ਵਿਚ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ।
ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਰਾਜ ਗੀਤਕਾਰ ਦਾ ਐਵਾਰਡ ਦਿੱਤਾ ਗਿਆ ਸੀ। ਉਨ੍ਹਾਂ ਦੇ ਹਜ਼ਾਰਾਂ ਗੀਤ ਲਿਖੇ ਜੋ ਮਕਬੂਲ ਹੋਏ। ਉਨ੍ਹਾਂ ਨੇ ਬਲਵੀਰੋ ਭਾਬੀ ਫਿਲਮ ਵੀ ਬਣਾਈ ਜੋ ਸੁਪਰਹਿੱਟ ਹੋਈ। ਉਨ੍ਹਾਂ ਵਲੋਂ ਲਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਬੇਹੱਦ ਮਕਬੂਲ ਹੋਏ। ਉਨ੍ਹਾਂ ਨੇ ਇਕ ਦਰਜਨ ਤੋਂ ਵੱਧ ਪੁਸਤਕਾਂ ਵੀ ਲਿਖੀਆਂ।