Sad News : ਰੋਜ਼ੀ-ਰੋਟੀ ਲਈ ਅਮਰੀਕਾ ਗਏ ਸ਼ਾਹਕੋਟ ਦੇ ਨੌਜਵਾਨ ਦੀ ਮੌਤ
ਅਮਰੀਕਾ ਵਿਖੇ ਰੋਜ਼ੀ-ਰੋਟੀ ਕਮਾਉਣ ਗਏ ਸ਼ਾਹਕੋਟ ਦੇ ਇੰਪਲਾਈਜ਼ ਕਲੋਨੀ ਨਿਵਾਸੀ ਨੌਜਵਾਨ ਰਣਜੋਧ ਸਿੰਘ ਜੋਧਾ ਪੁੱਤਰ ਸਵ ਨਛੱਤਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ। ਰਣਜੋਧ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੇ 2 ਬੱਚੇ ਹਨ।
Publish Date: Tue, 12 May 2026 09:34 PM (IST)
Updated Date: Tue, 12 May 2026 09:36 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਅਮਰੀਕਾ ਵਿਖੇ ਰੋਜ਼ੀ-ਰੋਟੀ ਕਮਾਉਣ ਗਏ ਸ਼ਾਹਕੋਟ ਦੇ ਇੰਪਲਾਈਜ਼ ਕਲੋਨੀ ਨਿਵਾਸੀ ਨੌਜਵਾਨ ਰਣਜੋਧ ਸਿੰਘ ਜੋਧਾ ਪੁੱਤਰ ਸਵ ਨਛੱਤਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ। ਰਣਜੋਧ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੇ 2 ਬੱਚੇ ਹਨ।
ਇਸ ਦੁੱਖ ਭਰੀ ਖ਼ਬਰ ਬਾਰੇ ਪਤਾ ਲੱਗਣ ‘ਤੇ ਇਲਾਕੇ ਵਿੱਚ ਸੋਂਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ ‘ਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਮ੍ਰਿਤਕ ਰਣਜੋਧ ਸਿੰਘ ਦੇ ਛੋਟੇ ਭਰਾਂ ਬਵਨਜੋਤ ਸਿੰਘ , ਜੋਕਿ ਅਮਰੀਕਾ ਵਿੱਚ ਹੀ ਹੈ ਨੇ ਦੱਸਿਆ ਕਿ ਰਣਜੋਧ ਸਿੰਘ ਕਾਫ਼ੀ ਦਿਨਾਂ ਬਾਅਦ ਕੰਮ ਤੋਂ ਘਰ ਆਇਆ ਸੀ ਤੇ ਦੇਰ ਰਾਤ ਜਦ ਉਹ ਬਾਥਰੂਮ ਗਿਆ ਤਾਂ ਉਥੇ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਹ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਸ ਦੁੱਖ ਦੀ ਘੜੀ ‘ਚ ਇਸ ਦੁੱਖ ਦੀ ਘੜੀ ਵਿੱਚ ਸੁਖਦੀਪ ਸਿੰਘ ਸੋਨੂੰ ਪੀਏ, ਸੁਰਿੰਦਰਜੀਤ ਸਿੰਘ ਚੱਠਾ ਸਾਬਕ ਚੇਅਰਮੈਨ, ਬਲਿਹਾਰ ਸਿੰਘ ਚੱਠਾ ਸਰਪੰਚ ਢੰਡੋਵਾਲ, ਪਵਨ ਅਗਰਵਾਲ ਸਾਬਕਾ ਐੱਮਸੀ., ਦਵਿੰਦਰ ਸਿੰਘ ਆਹਲੂਵਾਲੀਆ ਸਮਾਜ ਸੇਵਕ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮਸੀ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਕੁਲਦੀਪ ਸਚਦੇਵਾ, ਰਾਕੇਸ਼ ਖਹਿਰਾ, ਕਮਲ ਸ਼ਰਮਾ, ਰਾਹੁਲ ਪੰਡਿਤ, ਰਮੇਸ਼ਵਰ ਚੰਦਰ, ਅਰੁਣ ਜੱਸਲ, ਹਰਮਨਪ੍ਰੀਤ ਸਿੰਘ, ਤਰਨਦੀਪ ਸਿੰਘ ਰੂਬੀ, ਸ਼ਰਨਜੀਤ ਸਿੰਘ ਖਾਲਸਾ ਸਕੱਤਰ ਸ੍ਰੀ ਅਨੰਦਪੁਰ ਸਾਹਿਬ ਲੰਗਰ ਸੇਵਾ ਸੁਸਾਇਟੀ, ਬਹਾਦਰ ਸਿੰਘ (ਖਜ਼ਾਨਚੀ), ਜਸਵੀਰ ਸਿੰਘ ਸਿਧੜ (ਵਾਈਸ ਪ੍ਰਧਾਨ) ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਸੁਖਜੀਤ ਸਿੰਘ ਝੀਤਾ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਖਜਾਨਚੀ ਲਖਵਿੰਦਰ ਸਿੰਘ ਸੋਖੀ ਨੇ ਮ੍ਰਿਤਕ ਦੀ ਮਾਤਾ ਸੁਰਿੰਦਰ ਕੌਰ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਕੋਲੋ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਲਈ ਅਰਦਾਸ ਕੀਤੀ।