Sad News : ਹੁਸ਼ਿਆਰਪੁਰ 'ਚ ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਦਰਦਨਾਕ ਮੌਤ
ਪਿੰਡ ਭੁੰਬੋਤਾੜ ਦੇ ਇਕ ਨੌਜਵਾਨ ਸਹਾਇਕ ਲਾਈਨਮੈਨ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ (22) ਵਜੋਂ ਹੋਈ ਹੈ। ਸਰਬਜੀਤ ਸਿੰਘ ਕੱਲ੍ਹ ਸ਼ਾਮ ਸਬ-ਡਿਵੀਜ਼ਨ ਅਧੀਨ ਆਉਂਦੇ ਪਿੰਡ ਧਾਰ ’ਚ ਬਿਜਲੀ ਠੀਕ ਕਰਨ ਗਿਆ ਹੋਇਆ ਸੀ।
Publish Date: Sun, 05 Apr 2026 05:55 PM (IST)
Updated Date: Sun, 05 Apr 2026 05:57 PM (IST)
ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਪਿੰਡ ਭੁੰਬੋਤਾੜ ਦੇ ਇਕ ਨੌਜਵਾਨ ਸਹਾਇਕ ਲਾਈਨਮੈਨ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ (22) ਵਜੋਂ ਹੋਈ ਹੈ। ਸਰਬਜੀਤ ਸਿੰਘ ਕੱਲ੍ਹ ਸ਼ਾਮ ਸਬ-ਡਿਵੀਜ਼ਨ ਅਧੀਨ ਆਉਂਦੇ ਪਿੰਡ ਧਾਰ ’ਚ ਬਿਜਲੀ ਠੀਕ ਕਰਨ ਗਿਆ ਹੋਇਆ ਸੀ। ਡਿਊਟੀ ਦੌਰਾਨ ਕੰਮ ਕਰਦੇ ਸਮੇਂ ਅਚਾਨਕ ਉਹ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਬਜੀਤ ਸਿੰਘ ਨੂੰ ਬਿਜਲੀ ਵਿਭਾਗ ’ਚ ਨੌਕਰੀ ਕੀਤੇ ਹਾਲੇ ਤਿੰਨ ਤੋਂ ਚਾਰ ਮਹੀਨੇ ਹੀ ਹੋਏ ਸਨ। ਉਹ ਆਪਣੇ ਮਾਤਾ-ਪਿਤਾ ਦਾ ਇੱਕਲੌਤਾ ਪੁੱਤਰ ਸੀ। ਗ੍ਰਾਮ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਮੁਹੱਈਆ ਕਰਵਾਈ ਜਾਵੇ।