ਮਲੇਰੀਆ ਵਿਰੁੱਧ ਰੋਹਜੜੀ ਦੇ ਵਿਦਿਆਰਥੀ ਹੋਏ ਲਾਮਬੰਦ, 'ਸਿਹਤ ਦੂਤ' ਬਣ ਕੇ ਘਰ-ਘਰ ਪਹੁੰਚਾਉਣਗੇ ਜਾਗਰੂਕਤਾ ਦਾ ਸੁਨੇਹਾ
ਉਨ੍ਹਾਂ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਮਲੇਰੀਆ ਵਿਰੁੱਧ ਜੰਗ ਸਿਰਫ਼ ਸਰਕਾਰ ਦੀ ਨਹੀਂ, ਬਲਕਿ ਹਰ ਨਾਗਰਿਕ ਦੀ ਸਾਂਝੀ ਜਿੰਮੇਵਾਰੀ ਹੈ। ਵਿਦਿਆਰਥੀ ਤੇ ਆਮ ਲੋਕ ਇਸ ਮੁਹਿੰਮ ਵਿੱਚ "ਸਿਹਤ ਦੂਤ" ਬਣਕੇ ਬਿਮਾਰੀ ਦੇ ਫੈਲਣ ਅਤੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਆਪਣਾ ਸਮਾਜਕ ਫ਼ਰਜ਼ ਜਰੂਰ ਨਿਭਾਉਣ।
Publish Date: Sat, 25 Apr 2026 03:46 PM (IST)
Updated Date: Sat, 25 Apr 2026 03:52 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ : ਸਿਵਲ ਸਰਜਨ ਜਲੰਧਰ ਡਾ਼ ਰਾਜੇਸ਼ ਗਰਗ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ਼ ਬਲਜੀਤ ਸਿੰਘ ਪਾਲ ਦੀ ਅਗਵਾਈ ਤਹਿਤ "ਵਿਸ਼ਵ ਮਲੇਰੀਆ ਦਿਵਸ" ਬਾਬੂ ਜੋਗਿੰਦਰ ਸਿੰਘ ਮੈਮੋਰੀਅਲ ਪੀ.ਐੱਮ.ਸ਼੍ਰੀ. ਸਰਕਾਰੀ ਹਾਈ ਸਕੂਲ ,ਰੋਹਜੜੀ ਵਿਖ਼ੇ ਮਨਾਇਆ ਗਿਆ। ਇਸ ਮੌਕੇ ਸਿਹਤ ਟੀਮ ਸੀ.ਐੱਚ.ਸੀ ਕਾਲਾ ਬੱਕਰਾ ਵਲੋਂ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਕੈਂਪ ਦੌਰਾਨ ਬਲਾਕ ਮਾਸ ਮੀਡੀਆ ਅਫ਼ਸਰ ਮਾਨਵ ਸ਼ਰਮਾ, ਹੈਲਥ ਸੁਪਰਵਾਈਜ਼ਰ ਅਜੀਤ ਸਿੰਘ ਬੈਂਸ, ਹੈਲਥ ਵਰਕਰ ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਤੋਂ ਇਲਾਵਾ ਸਕੂਲ ਮੁਖੀ ਸ਼੍ਰੀਮਤੀ ਸੁਖਜੀਤ ਕੌਰ , ਸਕੂਲ ਅਧਿਆਪਕ ਸੰਗੀਤਾ ਕਪੂਰ, ਕੁਲਵਿੰਦਰਪਾਲ , ਕਿਰਨਜੀਤ ਕੌਰ , ਸ਼ਿਲਵੀ ਮਹਾਜਨ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।
ਜਾਗਰੂਕਤਾ ਕੈਂਪ ਦੌਰਾਨ ਜਾਣਕਾਰੀ ਸਾਝੀ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ਼ ਬਲਜੀਤ ਸਿੰਘ ਪਾਲ ਨੇ ਦੱਸਿਆ ਕਿ ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ, ਜੋ ਪਲਾਜ਼ਮੋਡੀਅਮ ਨਾਮਕ ਪਰਜੀਵੀ ਕਾਰਨ ਹੁੰਦੀ ਹੈ। ਇਹ ਪਰਜੀਵੀ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਰਾਹੀਂ ਮਨੁੱਖੀ ਸ਼ਰੀਰ ਵਿੱਚ ਦਾਖ਼ਲ ਹੁੰਦਾ ਹੈ। ਆਮ ਤੌਰ ਤੇ ਮੱਛਰ ਦੇ ਕੱਟਣ ਤੋਂ 10-15 ਦਿਨਾਂ ਵਿਚਕਾਰ ਇਸਦੇ ਲੱਛਣ ਮਨੁੱਖੀ ਸ਼ਰੀਰ ਵਿੱਚ ਦਿਖਾਈ ਦਿੰਦੇ ਹਨ। ਤੇਜ਼ ਬੁਖ਼ਾਰ, ਕੰਬਣੀ ਲਗਣਾ, ਸਿਰ ਦਰਦ, ਬਹੁਤ ਜ਼ਿਆਦਾ ਪਸੀਨਾ ਅਤੇ ਉਲਟੀਆਂ ਇਸਦੇ ਲੱਛਣ ਹਨ। ਜੇਕਰ ਇਨ੍ਹਾਂ ਲੱਛਣਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਬਿਮਾਰੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ।
ਉਨ੍ਹਾਂ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਮਲੇਰੀਆ ਵਿਰੁੱਧ ਜੰਗ ਸਿਰਫ਼ ਸਰਕਾਰ ਦੀ ਨਹੀਂ, ਬਲਕਿ ਹਰ ਨਾਗਰਿਕ ਦੀ ਸਾਂਝੀ ਜਿੰਮੇਵਾਰੀ ਹੈ। ਵਿਦਿਆਰਥੀ ਤੇ ਆਮ ਲੋਕ ਇਸ ਮੁਹਿੰਮ ਵਿੱਚ "ਸਿਹਤ ਦੂਤ" ਬਣਕੇ ਬਿਮਾਰੀ ਦੇ ਫੈਲਣ ਅਤੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਆਪਣਾ ਸਮਾਜਕ ਫ਼ਰਜ਼ ਜਰੂਰ ਨਿਭਾਉਣ।
ਬਲਾਕ ਮਾਸ ਮੀਡੀਆ ਅਫ਼ਸਰ ਮਾਨਵ ਸ਼ਰਮਾ, ਹੈਲਥ ਸੁਪਰਵਾਈਜ਼ਰ ਅਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਸਾਲ 2030 ਤੱਕ ਮਲੇਰੀਆ ਮੁੱਕਤ ਕਰਨ ਦਾ ਟੀਚਾ ਰੱਖਿਆ ਹੈ। ਜਿਸਦੇ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਮਲੇਰੀਆ ਦੀ ਜਾਂਚ RDT ਕਿੱਟਾ ਰਾਹੀਂ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ। ਮਲੇਰੀਆ ਤੋ ਬਚਾਅ ਦਾ ਸੱਭ ਤੋਂ ਉੱਤਮ ਤਰੀਕਾ ਮੱਛਰ ਦੀ ਪੈਦਾਵਾਰ ਨੂੰ ਰੋਕਣਾ ਅਤੇ ਮੱਛਰ ਦੇ ਕੱਟਣ ਤੋਂ ਬਚਣਾ ਹੈ। ਆਪਣੇ ਘਰ ਦੇ ਆਲੇ ਦੁਆਲੇ, ਕੂਲਰਾਂ, ਗਮਲਿਆਂ, ਟੂਟੇ ਹੋਏ ਟਾਇਰਾਂ ਅਤੇ ਛੱਤਾਂ ਤੇ ਪਾਣੀ ਖੜ੍ਹਾ ਨਾ ਹੋਣ ਦਵੋ, ਮੱਛਰਦਾਨੀ ਅਤੇ ਪੂਰੀ ਬਾਹਾਂ ਦੇ ਕਪੜੇ ਪਾਵੋ। ਸਫ਼ਾਈ ਦਾ ਧਿਆਨ ਰੱਖ ਕੇ ਮਲੇਰੀਆ ਤੋ ਪੂਰਨ ਰੂਪ ਵਿੱਚ ਬੱਚਾ ਕੀਤਾ ਜਾ ਸਕਦਾ ਹੈ।