ਰੇਲਵੇ ਨੇ ਅਨਾਜ ਦੀ ਢੁਆਈ ਤੋਂ ਕਮਾਏ 1.39 ਕਰੋੜ ਰੁਪਏ
ਰੇਲਵੇ ਨੇ 1.39 ਕਰੋੜ ਦੀ ਅਨਾੲ ਦੀ ਢੁਆਈ ਤੋਂ ਕਮਾਏ
Publish Date: Tue, 28 Apr 2026 06:59 PM (IST)
Updated Date: Wed, 29 Apr 2026 04:14 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਫਿਰੋਜ਼ਪੁਰ ਰੇਲਵੇ ਮੰਡਲ ਨੇ ਚਾਲੂ ਅਪ੍ਰੈਲ ਮਹੀਨੇ ਦੌਰਾਨ ਅਨਾਜ ਦੀ ਢੁਆਈ ਕਰਕੇ 1.39 ਕਰੋੜ ਰੁਪਏ ਦੀ ਕਮਾਈ ਕੀਤੀ। ਰੇਲਵੇ ਮੰਡਲ ਦੇ ਲੋਕ ਸੰਪਰਕ ਵਿਭਾਗ ਵਲੋਂ ਜਾਰੀ ਇਕ ਪ੍ਰੈਸਨੋਟ ਅਨੁਸਾਰ ਫਗਵਾੜਾ, ਮੋਗਾ, ਜਗਰਾਓ ਅਤੇ ਬੰਗਾ ਰੇਲਵੇ ਸਟੋਸ਼ਨਾਂ ਤੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਜੰਮੂ ਕਸ਼ਮੀਰ ਦੇ ਅਨੰਤਨਾਗ ਲਈ 6 ਰੈਕ ਚੌਲ ਦੀ ਸਪਲਾਈ ਕੀਤੀ ਗਈ, ਜਿਸ ਤੋਂ 1.39 ਕਰੋੜ ਦੀ ਢੁਆਈ ਤੋਂ ਵਸੂਲੀ ਕੀਤੀ। ਇਸ ਦੌਰਾਨ ਮੰਡਲ ਪ੍ਰਬੰਧਕ ਸੰਜੀਵ ਕੁਮਾਰ ਨੇ ਦਿਸਆ ਕਿ ਫਿਰੋਜ਼ਪੁਰ ਮੰਡਲ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਅਨਾਜਾਂ ਦੀ ਸਪਲਾਈ ਲਈ ਵਚਨਬੱਧ ਹੈ।