ਕਾਰਗੁਜ਼ਾਰੀ ਦੇ ਆਧਾਰ ’ਤੇ ਮੈਂਬਰਾਂ ਨੂੰ ਦਿੱਤੀ ਤਰੱਕੀ
ਅਧਿਕਾਰ ਪ੍ਰੀਸ਼ਦ ਦੀ ਹੋਈ ਮੀਟਿੰਗ
Publish Date: Tue, 12 May 2026 06:46 PM (IST)
Updated Date: Tue, 12 May 2026 06:48 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੀ ਹੋਈ ਮਹੀਨਾਵਾਰ ਮੀਟਿੰਗ ਵਿੱਚ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ,ਡਾਇਰੈਕਟਰ ਅਸ਼ਵਨੀ ਕੁਮਾਰ, ਪੰਜਾਬ ਦੇ ਉਪ ਪ੍ਰਧਾਨ ਹਰਿੰਦਰ ਤਲਵਾੜ, ਆਰਤੀ ਕਪੂਰ, ਪ੍ਰਿਆ ਕੁਮਾਰੀ, ਪਰਬਲ, ਰਜਤ, ਜੋਤੀ, ਗਗਨ, ਸੁਮਨ ਚੌਧਰੀ, ਪਲਜੀਤ ਕੌਰ ਅਤੇ ਤਰੁਣਾ ਆਦਿ ਸ਼ਾਮਲ ਹੋਏ। ਮੀਟਿੰਗ ਦੌਰਾਨ ਮਾਂ ਦਿਵਸ ਬਹੁਤ ਖੁਸ਼ੀ ਅਤੇ ਉਤਸਵ ਨਾਲ ਮਨਾਇਆ ਗਿਆ। ਸਾਰੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਠਨ ’ਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਲੰਮੇ ਸਮੇਂ ਤੋਂ ਕੰਮ ਕਰ ਰਹੇ ਮੈਂਬਰਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਯੋਗਤਾਵਾਂ ਦੇ ਅਧਾਰ ਤੇ ਤਰੱਕੀ ਦਿੱਤੀ ਗਈ। ਦੀਪਕ ਨੂੰ ਪੰਜਾਬ ਅਪਰਾਧ ਵਿਰੋਧੀ ਸੈੱਲ ਵਿੱਚ ਨਿਯੁਕਤ ਕੀਤਾ ਗਿਆ। ਇੰਜੀਨੀਅਰ ਚੰਦਨ ਰਾਖੇਜਾ ਨੂੰ ਜਲੰਧਰ ਲਈ ਜ਼ਿਲ੍ਹਾ ਪ੍ਰਧਾਨ ਐਲਾਨਿਆ ਗਿਆ। ਸੰਦੀਪ ਨੂੰ ਰਾਸ਼ਟਰੀ ਉਪ ਪ੍ਰਧਾਨ, ਨਮਨ ਗਰਗ ਅਤੇ ਸਾਹਿਲ ਵਰਮਾ ਨੂੰ ਯੂਥ ਸੈੱਲ ਦਾ ਇੰਚਾਰਜ, ਰਜਿੰਦਰ ਕੌਰ ਨੂੰ ਮਹਿਲਾ ਸੈੱਲ ਦਾ ਕਾਰਜਕਾਰੀ ਮੈਂਬਰ, ਦੀਪਕ ਸੂਰੀ ਨੂੰ ਸਿੱਖਿਆ ਸੈੱਲ ਦਾ ਸਕੱਤਰ, ਹਰੀਸ਼ ਕੁਮਾਰ ਅਤੇ ਕ੍ਰਿਸ਼ ਸੂਰੀ ਨੂੰ ਕਾਰਜਕਾਰੀ ਮੈਂਬਰ, ਡੇਵਿਡ ਗਰਗ ਨੂੰ ਯੂਥ ਸੈੱਲ ਬਰਨਾਲਾ ਦਾ ਪ੍ਰਧਾਨ, ਹਿਤੇਸ਼ ਪਰਾਸ਼ਰ ਨੂੰ ਯੂਥ ਸੈੱਲ ਦਾ ਕਾਰਜਕਾਰੀ ਮੈਂਬਰ, ਰਜਤ ਨੂੰ ਯੂਥ ਸੈੱਲ ਨਕੋਦਰ ਦਾ ਪ੍ਰਧਾਨ, ਰਾਹੁਲ ਕੁਮਾਰ ਨੂੰ ਕਾਰਜਕਾਰੀ ਮੈਂਬਰ ਕਪੂਰਥਲਾ, ਨਿਤਿਨ ਵਰਮਾ, ਦੀਪਕ, ਨਵਦੀਪ ਸਿੰਘ ਤੇ ਸ਼ੁਭਮ ਕੁਮਾਰ ਨੂੰ ਯੂਥ ਸੈੱਲ ਦਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਦੌਰਾਨ ਮਨੁੱਖੀ ਅਧਿਕਾਰਾਂ ਦੀ ਰੱਖਿਆ, ਨਸ਼ਾ ਮੁਕਤ ਸਮਾਜ ਦੀ ਸਿਰਜਣਾ, ਔਰਤਾਂ ਦੀ ਇੱਜ਼ਤ ਨੂੰ ਕਾਇਮ ਰੱਖਣ ਅਤੇ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇਕੱਠੇ ਕੰਮ ਕਰਨ ਦਾ ਪ੍ਰਣ ਲਿਆ।