ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੇਵਾਮੁਕਤ ਅਧਿਆਪਕਾਂ ਦਾ ਹੋਇਆ ਇਕੱਠ
ਵਿਦਿਆਰਥੀਆਂ ਦੇ ਉੱਜਵਲੇ ਭਵਿਖ ਲਈ ਸੇਵਾ ਮੁਕਤ ਅਧਿਆਪਕਾਂ ਦਾ ਹੋਇਆ ਇਕੱਠ
Publish Date: Tue, 28 Apr 2026 07:03 PM (IST)
Updated Date: Wed, 29 Apr 2026 04:14 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਵਿਖੇ ਸੇਵਾਮੁਕਤ ਅਧਿਆਪਕਾਂ ਦੀ ਜ਼ਿੰਦਗੀ ਦੇ ਨਿਚੋੜ ਤੋਂ ਲਾਹਾ ਲੈਣ ਲਈ ਵਿਸ਼ੇਸ਼ ਇਕੱਤਰਤਾ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਇਕੱਤਰ ਪ੍ਰੋਫੈਸਰ ਜੀ.ਸੀ. ਮਾਗੋ, ਡਾ. ਪੀ.ਕੇ. ਸ਼ਰਮਾ,ਡਾ. ਅਨੂਪ ਕੁਮਾਰ, ਡਾ. ਕੁੰਵਰ ਰਾਜੀਵ, ਵਾਈਸ ਪ੍ਰਿੰਸੀਪਲ ਅਤੇ ਫਿਜ਼ਿਕਸ ਦੇ ਮੁਖੀ, ਪ੍ਰੋਫੈਸਰ ਸ਼ਰਦ ਮਨੋਚਾ, ਪ੍ਰੋਫੈਸਰ ਸੋਨਿਕਾ ਦਾਨੀਆ ਵਾਈਸ ਪ੍ਰਿੰਸੀਪਲ ਅਤੇ ਐਚਓਡੀ ਅੰਗਰੇਜ਼ੀ, ਪ੍ਰੋਫੈਸਰ ਅਸ਼ੋਕ ਕਪੂਰ ਰਜਿਸਟਰਾਰ ਅਤੇ ਐਚਓਡੀ ਕਾਮਰਸ, ਡਾ. ਮਨੂ ਸੂਦ ਬਰਸਰ ਅਤੇ ਐਚਓਡੀ ਸਰੀਰਕ ਸਿੱਖਿਆ, ਸਟਾਫ ਸਕੱਤਰ ਡਾ. ਰਿਸ਼ੀ ਕੁਮਾਰ, ਸੰਯੁਕਤ ਸਟਾਫ ਸਕੱਤਰ ਸਾਹਿਲ ਨਾਗਪਾਲ, ਸਟਾਫ ਪ੍ਰਤੀਨਿਧੀ ਪ੍ਰੋਫੈਸਰ ਮਨੋਜ ਕੁਮਾਰ, ਪ੍ਰੋਫੈਸਰ ਮਨੀਸ਼ ਖੰਨਾ ਡਿਪਟੀ ਰਜਿਸਟਰਾਰ ਅਤੇ ਹੋਰ ਵਿਭਾਗਾਂ ਦੇ ਮੁਖੀ ,ਐੱਚ.ਕੇ. ਬਜਾਜ, ਬੀ.ਪੀ.ਐਸ. ਬੇਦੀ, ਸੰਜੀਵ ਸ਼ਰਮਾ, ਰੇਣੂ ਗੁਪਤਾ, ਅਰਚਨਾ ਓਬਰਾਏ, ਕੇ.ਐਲ. ਸੈਣੀ, ਊਸ਼ਾ ਉੱਪਲ, ਅਨੁਰਾਗ ਸ਼ਰਮਾ, ਆਰ.ਡੀ. ਤਿਵਾੜੀ, ਕੇ.ਐਲ. ਅੰਗੀ, ਹੇਮੰਤ ਕੁਮਾਰ, ਸਤੀਸ਼ ਸ਼ਰਮਾ, ਏ.ਜੇ. ਬਹਿਲ, ਸੀ.ਜੇ. ਬਹਿਲ, ਜੀ.ਸੀ. ਕੌਲ, ਕੇ.ਐਨ. ਕੌਲ, ਏ.ਕੇ. ਤ੍ਰਿਵੇਦੀ, ਵਾਈ.ਆਰ. ਸ਼ਰਮਾ, ਪੀ.ਸੀ. ਚੋਪੜਾ, ਐਸ.ਕੇ. ਮਲਹੋਤਰਾ, ਐੱਫ.ਸੀ. ਸ਼ਰਮਾ, ਐਸ.ਐਮ. ਸ਼ਰਮਾ, ਸੁਰਿੰਦਰ ਕੌਰ, ਆਰ.ਸੀ. ਮਹਿੰਦਰੂ, ਕੇ.ਕੇ. ਪਲਾਹਾ, ਵੀ.ਕੇ. ਸਰੀਨ, ਰਾਜੀਵ ਸ਼ਰਮਾ, ਆਸ਼ਾ ਵਰਮਾ, ਅਤੇ ਪੀ.ਕੇ. ਸ਼ਰਮਾਂ ਵਲੋਂ ਵਿਚਾਰ ਵਟਾਂਦਰਾ ਕਰਕੇ ਆਪੋ ਆਪਣੇ ਸੂਝਾਅ ਦਿਤੇ ਗਏ। ਇਸ ਮੌਕੇ 1968 ਵਿਚ ਇਸ ਕਾਲਜ ਤੋਂ ਪੜੇ ਮੁਕਤਸਰ ਤੋਂ ਤਜਰਬੇਕਾਰ ਸਾਬਕਾ ਵਿਦਿਆਰਥੀ ਹਰਦੀਪ ਸਿੰਘ ਬਰਾੜ, ਜੋ ਆਪਣੇ ਪੁੱਤਰ ਨਾਲ ਉਚੇਚੇ ਤੌਰ ਤੇ ਪੁੱਜੇ, ਵਲੋਂ ਵੀ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਗਏ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਸੇਵਾ ਮੁਕਤ ਹੋਏ ਅਧਿਆਪਕਾ ਵਲੋਂ ਪੇਸ਼ ਕੀਤੇ ਗਏ ਵਿਚਾਰਾਂ ਤੋਂ ਹੋਰ ਸੇਧ ਲੈ ਕੇ ਵਿਦਿਆਰਥੀਆਂ ਦੇ ਭਵਿਖ ਹੋਰ ਉੱਜਵਲੇ ਕਰਨ ਦੇ ਯਤਨ ਕੀਤੇ ਜਾਣਗੇ।