ਪਾਣੀ ਦੀ ਕਿੱਲਤ ਨਾਲ ਜੂਝ ਰਹੇ ਨੇ ਕਾਲੋਨੀਆਂ ਦੇ ਬਸ਼ਿੰਦੇ
ਇੰਦਰਾ ਅਤੇ ਨਿਊ ਇੰਦਰਾ ਕਲੋਨੀ ’ਚ ਪਾਣੀ ਦਾ ਘਾਟ ਕਾਰਨ ਲੋਕ ਪ੍ਰੇਸ਼ਾਨ
Publish Date: Tue, 05 May 2026 08:52 PM (IST)
Updated Date: Tue, 05 May 2026 08:53 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਵਾਰਡ ਨੰਬਰ ਇਕ ਦੀ ਇੰਦਰਾ ਅਤੇ ਨਿਊ ਇੰਦਰਾ ਕਾਲੋਨੀ ’ਚ ਪੀਣ ਦੇ ਪਾਣੀ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਵੱਲੋਂ ਪਾਣੀ ਦੀ ਸਪਲਾਈ ਲੋਕਾਂ ਤਕ ਪਹੁੰਚਾਉਣ ਲਈ ਜਿਹੜਾ ਨਵਾਂ ਟਿਊਬਵੈੱਲ ਲਾਇਆ ਗਿਆ ਸੀ, ਉਸ ਲਈ ਬਿਜਲੀ ਦਾ ਕੁਨੈਕਸ਼ਨ ਅਜੇ ਤਕ ਨਹੀਂ ਮਿਲਿਆ। ਇਲਾਕੇ ਦੀਆਂ ਔਰਤਾਂ ਸੰਤੋਸ਼ ਬਿਲਾਨੀ, ਸ਼ੰਕਰ ਲਾਲ, ਸੁੰਕਨੀ ਬਿਲਾਨੀ, ਰਮਾ, ਗੀਤਾ, ਸੰਜੂ, ਕਿਰਨ ਅਤੇ ਅੰਜਲੀ ਆਦਿ ਨੇ ਦੱਸਿਆ ਕਿ ਉਕਤ ਕਾਲੋਨੀਆਂ ’ਚ 500 ਘਰ ਹਨ ਅਤੇ ਨਗਰ ਨਿਗਮ ਵੱਲੋਂ ਜਿਹੜਾ ਇਕ ਟੈਂਕਰ ਭੇਜਿਆ ਜਾਂਦਾ ਹੈ, ਉਸ ਨਾਲ ਲੋਕਾਂ ਦਾ ਗੁਜ਼ਾਰਾ ਨਹੀਂ ਹੁੰਦਾ। ਇਸ ਕਾਰਨ ਕਈ ਵਾਰ ਲੋਕ ਪਾਣੀ ਦੀਆਂ ਬਾਲਟੀਆਂ ਭਰਨ ਲਈ ਆਪਸ ’ਚ ਉਲਝ ਪੈਂਦੇ ਹਨ। ਇਸ ਲਈ ਨਗਰ ਨਿਗਮ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਨਵੇਂ ਟਿਊਬਵੈੱਲ ਦਾ ਬਿਜਲੀ ਦਾ ਕੁਨੈਕਸ਼ਨ ਲੈ ਕੇ ਉਸ ਨੂੰ ਚਾਲੂ ਕਰੇ।