ਦਰਸ਼ਨ ਅਕੈਡਮੀ ਸਕੂਲ ’ਚ ਰੈੱਡ ਕ੍ਰਾਸ ਡੇ ਤੇ ਮਾਂ ਦਿਵਸ ਮਨਾਇਆ
ਦਰਸ਼ਨ ਅਕੈਡਮੀ ਸਕੂਲ ’ਚ ਰੈੱਡ ਕ੍ਰਾਸ ਡੇ ਅਤੇ ਮਦਰਜ਼ ਡੇ ਮਨਾਇਆ
Publish Date: Fri, 08 May 2026 07:16 PM (IST)
Updated Date: Sat, 09 May 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਰਸ਼ਨ ਅਕੈਡਮੀ ਸਕੂਲ ’ਚ 8 ਮਈ ਨੂੰ ਰੈੱਡ ਕ੍ਰਾਸ ਡੇ ਤੇ ਮਦਰਜ਼ ਡੇ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ ’ਚ ਮਨੁੱਖਤਾ, ਸੇਵਾ ਭਾਵਨਾ, ਸੁਰੱਖਿਆ ਤੇ ਮਾਤਾ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਰੈੱਡ ਕ੍ਰਾਸ ਡੇਅ ਦੇ ਮੌਕੇ ਵਿਦਿਆਰਥੀਆਂ ਵੱਲੋਂ ਫਸਟ ਏਡ ਬਾਕਸ ਬਣਾਉਣ ਦੀ ਗਤੀਵਿਧੀ ਕਰਵਾਈ ਗਈ। ਵਿਦਿਆਰਥੀਆਂ ਨੇ ਬੜੀ ਰੁਚੀ ਤੇ ਰਚਨਾਤਮਕਤਾ ਨਾਲ ਫਸਟ ਏਡ ਬਾਕਸ ਤਿਆਰ ਕੀਤੇ ਤੇ ਐਮਰਜੈਂਸੀ ਸਮੇਂ ਪਹਿਲੀ ਸਹਾਇਤਾ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਗਤੀਵਿਧੀ ਨੇ ਵਿਦਿਆਰਥੀਆਂ ’ਚ ਸਹਾਇਤਾ ਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਮਦਰਜ਼ ਡੇ ਸਬੰਧੀ ਕਲਾਸ ਪਹਿਲੀ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਲਈ ਕਾਰਡ ਮੇਕਿੰਗ ਗਤੀਵਿਧੀ ਕਰਵਾਈ ਗਈ। ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਸੁੰਦਰ ਤੇ ਮਨਮੋਹਕ ਕਾਰਡ ਤਿਆਰ ਕਰ ਕੇ ਆਪਣੇ ਪਿਆਰ, ਸਤਿਕਾਰ ਤੇ ਧੰਨਵਾਦ ਦੀ ਭਾਵਨਾ ਪ੍ਰਗਟ ਕੀਤੀ। ਇਸ ਤੋਂ ਇਲਾਵਾ ਕਲਾਸ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ‘ਮੇਰੀ ਮਾਂ ਮੇਰੀ ਪ੍ਰੇਰਣਾ’ ਵਿਸ਼ੇ ’ਤੇ ਪੈਰਾਗ੍ਰਾਫ ਲਿਖਣ ਦੀ ਗਤੀਵਿਧੀ ਕਰਵਾਈ ਗਈ। ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਦੇ ਤਿਆਗ, ਪਿਆਰ, ਪ੍ਰੇਰਣਾ ਤੇ ਮਾਰਗਦਰਸ਼ਨ ਬਾਰੇ ਬਹੁਤ ਹੀ ਸੁੰਦਰ ਵਿਚਾਰ ਪ੍ਰਗਟ ਕੀਤੇ। ਸਕੂਲ ਦਾ ਮਾਹੌਲ ਪੂਰੇ ਦਿਨ ਖੁਸ਼ੀ, ਰਚਨਾਤਮਕਤਾ ਤੇ ਉਤਸ਼ਾਹ ਨਾਲ ਭਰਪੂਰ ਰਿਹਾ। ਸਕੂਲ ਦੇ ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ’ਚ ਸਮਾਜਿਕ ਜ਼ਿੰਮੇਵਾਰੀ, ਸੇਵਾ ਭਾਵਨਾ ਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਦੀਆਂ ਹਨ।