ਬੇਸਹਾਰਾ ਤੇ ਲੋੜਵੰਦਾਂ ਨੂੰ ਰਾਸ਼ਨ ਤੇ ਕੰਬਲ ਵੰਡੇ
‘ਨਿਆਸਰਿਆਂ ਦਾ ਆਸਰਾ’ ਸੰਸਥਾ ‘ਚ ਲੋੜਵੰਦਾਂ ਨੂੰ ਰਾਸ਼ਨ ਅਤੇ ਕੰਬਲ ਭੇਂਟ
Publish Date: Tue, 20 Jan 2026 07:20 PM (IST)
Updated Date: Tue, 20 Jan 2026 07:21 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰੈੱਡ ਰਿਬਨ ਵੈੱਲਫੇਅਰ ਕਲੱਬ ਵੱਲੋਂ ‘ਨਿਆਸਰਿਆਂ ਦਾ ਆਸਰਾ’ ਸੰਸਥਾ ਵਿਚ ਰਹਿ ਰਹੇ ਬੇਸਹਾਰਾ ਅਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਰਮਨ ਗੁਪਤਾ ਦੀ ਅਗਵਾਈ ਹੇਠ ਕਲੱਬ ਦੇ ਸਰਪ੍ਰਸਤ ਕਾਬਲ ਸਿੰਘ ਹਾਲੈਂਡ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੰਸਥਾ ਨੂੰ ਗਰਮ ਕੰਬਲ, ਕੱਪੜੇ, ਰਾਸ਼ਨ ਅਤੇ ਨਕਦ ਰਾਸ਼ੀ ਭੇਟ ਕੀਤੀ ਗਈ। ਸੰਸਥਾ ਦੇ ਬਾਨੀ ਜਿੰਦਰ ਮਾਨ ਨੇ ਦੱਸਿਆ ਕਿ ਕਾਬਲ ਸਿੰਘ ਹਾਲੈਂਡ ਨੇ ਆਪਣੀ ਬੇਟੀ ਪ੍ਰੈਟੀ ਸਿੰਘ ਦੀ ਮਾਸਟਰ ਡਿਗਰੀ ਪੂਰੀ ਹੋਣ ਦੀ ਖੁਸ਼ੀ ਨੂੰ ਇਨ੍ਹਾਂ ਲੋੜਵੰਦਾਂ ਨਾਲ ਸਾਂਝਾ ਕੀਤਾ ਗਿਆ ਹੈ, ਜੋ ਕਿ ਬਹੁਤ ਸ਼ਲਾਘਾਯੋਗ ਹੈ। ਕਲੱਬ ਵੱਲੋਂ ਜਿੰਦਰ ਮਾਨ ਈਸੇਵਾਲ ਨੂੰ 5100 ਰੁਪਏ ਦੀ ਨਕਦ ਰਾਸ਼ੀ ਵੀ ਸੌਂਪੀ ਗਈ। ਜਿੰਦਰ ਮਾਨ ਨੇ ਰੈੱਡ ਰੀਬਨ ਕਲੱਬ ਅਤੇ ਕਾਬਲ ਸਿੰਘ ਹਾਲੈਂਡ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਸੰਸਥਾ ਦਾ ਸਹਿਯੋਗ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੇਕ ਕਾਰਜ ਦੂਜੇ ਲੋਕਾਂ ਲਈ ਵੀ ਪ੍ਰੇਰਨਾ ਸਰੋਤ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰੋੜਾ ਮਹਾ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਐੱਮਸੀ, ਸਰਪ੍ਰਸਤ ਮੇਜਰ ਸਿੰਘ ਮੰਡ, ਡਾ. ਨਰੇਸ਼ ਸੱਗੂ, ਰਾਜੇਸ਼ ਜੁਨੇਜਾ, ਕੁਲਦੀਪ ਸਚਦੇਵਾ, ਸਕੱਤਰ ਰਾਕੇਸ਼ ਕੁਮਾਰ ਖਹਿਰਾ, ਪ੍ਰਿਤਪਾਲ ਸਿੰਘ, ਪਾਰਸ ਕੁਮਰਾ, ਸ਼ਿਵ ਨਰਾਇਣ ਗੁਪਤਾ, ਧਰਮਵੀਰ ਧਰਮਾ, ਸਾਹਿਲ ਵਡੇਹਰਾ, ਰਾਜਾ ਅਰੋੜਾ, ਐਡਵੋਕੇਟ ਪੀਯੂਸ਼ ਗੁਪਤਾ, ਡਾ. ਗੁਰਮੇਜ ਸਿੰਘ ਆਦਿ ਹਾਜ਼ਰ ਸਨ।