ਰਾਮਗੜ੍ਹੀਆ ਸਕੂਲ ਸ਼ਾਹਕੋਟ ਦਾ ਨਤੀਜਾ 100%
ਰਾਮਗੜ੍ਹੀਆ ਸਕੂਲ ਸ਼ਾਹਕੋਟ ਦਾ ਨਤੀਜਾ ਸੌ ਫੀਸਦੀ ਰਿਹਾ
Publish Date: Mon, 11 May 2026 06:27 PM (IST)
Updated Date: Mon, 11 May 2026 06:30 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਤਰਲੋਕ ਸਿੰਘ ਰੂਪਰਾ, ਡਾਇਰੈਕਟਰ ਮਨਜੀਤ ਸਿੰਘ ਤੇ ਪ੍ਰਿੰਸੀਪਲ ਆਸ਼ੂ ਜੈਨ ਨੇ ਦੱਸਿਆ ਕਿ ਸਕੂਲ ਦੇ ਕੁੱਲ 31 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਤੇ ਸਾਰੇ ਹੀ ਵਿਦਿਆਰਥੀ ਫਸਟ ਡਵੀਜ਼ਨ ਵਿੱਚ ਪਾਸ ਹੋਏ। ਜਿਨ੍ਹਾਂ ਚੋਂ 1 ਵਿਦਿਆਰਥੀ ਨੇ 90 ਫੀਸਦੀ, 8 ਨੇ 80 ਫੀਸਦੀ, 10 ਨੇ 70 ਫੀਸਦੀ ਤੇ 12 ਵਿਦਿਆਰਥੀਆਂ ਨੇ 60 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ । ਰਾਧਿਕਾ ਪੁੱਤਰੀ ਰਜਿੰਦਰ ਕੁਮਾਰ ਨੇ 612/650 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪ੍ਰਭਲੀਨ ਕੌਰ ਪੁੱਤਰੀ ਆਦਰਸ਼ਪਾਲ ਸਿੰਘ ਨੇ 553/650 ਅੰਕ ਪ੍ਰਾਪਤ ਕਰਕੇ ਦੂਜਾ ਤੇ ਹਰਮਨਦੀਪ ਕੌਰ ਪੁੱਤਰੀ ਰਵਿੰਦਰ ਨਾਥ 551/650 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਨਿਰਮਲ ਸਿੰਘ ਸੋਖੀ ,ਵਾਈਸ ਪ੍ਰਧਾਨ ਅਮਰੀਕ ਸਿੰਘ ਮਠਾੜੂ, ਸੈਕਟਰੀ ਅਮਰੀਕ ਸਿੰਘ ਬਾਂਸਲ, ਕੈਸ਼ੀਅਰ ਹਰਭਜਨ ਸਿੰਘ ਰੂਪਰਾ, ਕੌਂਸਲਰ ਬੂਟਾ ਸਿੰਘ ਕਲਸੀ, ਸਪੋਰਟਸ ਇੰਚਾਰਜ ਸੁਰਜੀਤ ਸਿੰਘ ਸਹੋਤਾ ਤੇ ਮਾਸਟਰ ਕੁਲਜੀਤ ਸਿੰਘ ਪਨੇਸਰ, ਪੀਟੀਏ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ,ਵਾਈਸ ਪ੍ਰਧਾਨ ਸੁਰਿੰਦਰ ਸਿੰਘ ਪਦਮ, ਵਾਈਸ ਪ੍ਰਿੰਸੀਪਲ ਨਿਸ਼ਾ ਡਾਵਰਾ ਨੇ ਮਿਹਨਤੀ ਸਟਾਫ਼ ਤੇ ਕਲਾਸ ਇੰਚਾਰਜ ਭੁਪਿੰਦਰ ਕੌਰ ਤੇ ਵਿਕਰਮਜੀਤ ਸਿੰਘ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਇਸ ਮੌਕੇ ਕਲਰਕ ਸਤਿੰਦਰ ਕੌਰ ਤੇ ਸ਼ਿਵਾਲੀ ਵੀ ਹਾਜ਼ਰ ਸਨ।