ਰਾਹੁਲ ਚਾਬਾ ਨੇ ਏਡੀਸੀ ਹੁਸ਼ਿਆਰਪੁਰ ਦਾ ਚਾਰਜ ਸੰਭਾਲਿਆ
ਸੀਨੀਅਰ ਪੀਸੀਐੱਸ ਅਫ਼ਸਰ ਰਾਹੁਲ ਚਾਬਾ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਹੁਸ਼ਿਆਰਪੁਸੀਨੀਅਰ ਪੀਸੀਐੱਸ ਅਫ਼ਸਰ ਰਾਹੁਲ ਚਾਬਾ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਹੁਸ਼ਿਆਰਪੁਰ ਵਜੋਂ ਚਾਰਜ ਸੰਭਾਲ ਲਿਆ। ਉਹ ਲੁਧਿਆਣਾ ਤੋਂ ਬਦਲ ਕੇ ਇਥੇ ਆਏ ਹਨ, ਜਿਥੇ ਉਹ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਸ
Publish Date: Wed, 07 Jun 2023 03:06 PM (IST)
Updated Date: Wed, 07 Jun 2023 03:06 PM (IST)
ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੀਨੀਅਰ ਪੀਸੀਐੱਸ ਅਫ਼ਸਰ ਰਾਹੁਲ ਚਾਬਾ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਹੁਸ਼ਿਆਰਪੁਰ ਵਜੋਂ ਚਾਰਜ ਸੰਭਾਲ ਲਿਆ। ਉਹ ਲੁਧਿਆਣਾ ਤੋਂ ਬਦਲ ਕੇ ਇਥੇ ਆਏ ਹਨ, ਜਿਥੇ ਉਹ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਸਮੇਤ ਵੱਖ-ਵੱਖ ਜ਼ਿਲਿ੍ਹਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਹੁਦਿਆਂ 'ਤੇ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਚੁੱਕੇ ਹਨ। ਆਪਣੀ ਚੁਸਤ-ਦਰੁਸਤ ਕਾਰਜ ਸ਼ੈਲੀ ਕਾਰਨ ਵਧੀਆ ਅਫ਼ਸਰਾਂ 'ਚ ਗਿਣੇ ਜਾਂਦੇ 2004 ਬੈਚ ਦੇ ਪੀਸੀਐੱਸ ਅਫ਼ਸਰ ਰਾਹੁਲ ਚਾਬਾ ਦਾ ਬਿਹਤਰੀਨ ਸੇਵਾਵਾਂ ਲਈ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਜਾ ਚੁੱਕਾ ਹੈ। ਅਹੁਦੇ ਦਾ ਚਾਰਜ ਸੰਭਾਲਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕਰਨਗੇ ਤੇ ਲੋਕ ਸੇਵਾ ਲਈ ਹਮੇਸ਼ਾ ਤੱਤਪਰ ਰਹਿਣਗੇ। ਉਨਾਂ੍ਹ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਉਹ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ।