ਸ਼ਰਮਾ ਨੂੰ ਬਣਾਇਆ ਬਲਾਕ ਦਾ ਮੀਤ ਪ੍ਰਧਾਨ
ਪੂਰਨ ਚੰਦ ਸ਼ਰਮਾ ਨੂੰ ਕਾਂਗਰਸ ਬਲਾਕ ਇਕ ਦਾ ਵਾਈਸ ਪ੍ਰਧਾਨ ਕੀਤਾ ਨਿਯੁਕਤ
Publish Date: Tue, 05 May 2026 07:40 PM (IST)
Updated Date: Tue, 05 May 2026 07:41 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਕਰਤਾਰਪੁਰ ਕਾਂਗਰਸ ਹਲਕਾ ਇੰਚਾਰਜ ਸਾਬਕਾ ਐੱਸਐੱਸਪੀ ਰਜਿੰਦਰ ਸਿੰਘ ਦੀ ਦੇਖਰੇਖ ਹੇਠ ਇਕ ਅਹਿਮ ਮੀਟਿੰਗ ਹੋਈ। ਇਸ ’ਚ ਕਾਂਗਰਸ ਹਾਈਕਮਾਂਡ ਨੇ ਪੂਰਨ ਚੰਦ ਸ਼ਰਮਾ ਵੱਲੋਂ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ’ਚ ਕੀਤੇ ਗਏ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਲਾਕ-1 ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕਰਦੇ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ 'ਆਪ' ਦੇ ਝੂਠੇ ਵਾਅਦਿਆਂ ਤੇ ਲਾਅਰਿਆਂ ਤੋਂ ਬਚਾਉਣ ਲਈ ਜਾਗਰੂਕ ਕਰਨ। ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਸੁਰਿੰਦਰ ਸਿੰਘ ਐਮਾ ਕਾਜੀ, ਸਾਬਕਾ ਬਲਾਕ ਸੰਮਤੀ ਮੈਂਬਰ ਪ੍ਰਿਤਪਾਲ ਕਲਸੀ, ਤਲਵਿੰਦਰ ਸਿੰਘ, ਰਘਵੀਰ ਸਿੰਘ ਸੋਢੀ, ਸੰਦੀਪ ਸਿੰਘ ਦੀਪਾ, ਜਸਵਿੰਦਰ ਸਿੰਘ ਬਾਦ, ਪੂਰਨ ਸ਼ਰਮਾ ਬੁੱਲੋਵਾਲ, ਓਂਕਾਰ ਸਿੰਘ ਕਲਸੀ, ਤਰਲੋਚਨ ਸਿੰਘ ਕਾਹਲੋਂ, ਰਣਜੀਤ ਸਿੰਘ ਬਾਦ, ਸੁਖਵਿੰਦਰ ਸਿੰਘ, ਮੁਲਖਰਾਜ, ਸੋਹਣ ਸਿੰਘ ਆਦਿ ਪਤਵੰਤੇ ਵਿਅਕਤੀ ਮੌਜੂਦ ਸੀ।